ਜਲੰਧਰ/ਰੋਪੜ੍ਹ 28 ਸਤੰਬਰ 2026 (ਦਿਲਬਾਗ ਸੱਲ੍ਹਣ):-
ਅੰਬੇਡਕਰ ਸੈਨਾ ਪੰਜਾਬ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤੀ ਗਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਬਲਵਿੰਦਰ ਬੁੱਗਾ ਬਲਵਿੰਦਰ ਬੰਗਾ ਕੁਲਵਿੰਦਰ ਬੈਂਸ ਅੰਬੇਡਕਰ ਸੈਨਾ ਦੇ ਆਗੂਆਂ ਨੇ ਹਾਜ਼ਰੀ ਭਰੀ। ਅੰਬੇਡਕਰ ਸੈਨਾ ਪੰਜਾਬ ਦੀ ਟੀਮ ਵਿੱਚ ਵਾਧਾ ਕਰਦੇ ਹੋਏ ਨਵਾਂ ਸ਼ਹਿਰ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿੱਚ ਨਵਾਂ ਸ਼ਹਿਰ ਦਾ ਬਲਜਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ, ਹਰਪ੍ਰੀਤ ਸਿੰਘ ਵਾਈਸ ਪ੍ਰਧਾਨ, ਮਨਵੀਰ ਸਿੰਘ ਜਨਰਲ ਸਕੱਤਰ, ਹਰਮਨਦੀਪ ਸਿੰਘ ਬੱਗੀ ਹਲਕਾ ਪ੍ਰਧਾਨ ਰੋਪੜ, ਰਮਨਦੀਪ ਸਿੰਘ ਬਾਈਸ ਪ੍ਰਧਾਨ ਰੋਪੜ, ਨਵਜੋਤ ਸਿੰਘ ਜਨਰਲ ਸਕੱਤਰ ਰੋਪੜ, ਅਮਨਦੀਪ ਸਿੰਘ ਹਲਕਾ ਪ੍ਰਧਾਨ ਬਲਾਚੌਰ ਬਣਾਉਣ, ਕੁਲਦੀਪ ਕੁਮਾਰ ਵਾਈਸ ਪ੍ਰਧਾਨ ਬਲਾਚੌਰ, ਰਕੇਸ਼ ਕੁਮਾਰ ਜਨਰਲ ਸਕੱਤਰ ਬਲਾਚੌਰ ਤੇ ਹੋਰ ਵੀ ਨੋਜਵਾਨ ਸਾਥੀਆਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਵਿਚਾਰਧਾਰਾ ਨਾਲ ਜੋੜਿਆ ਗਿਆ। ਇਸ ਮੌਕੇ ਪ੍ਰਧਾਨ ਬਲਵਿੰਦਰ ਬੁੱਗਾ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਆਖਿਆ ਸਮਾਜ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਹੁੰਦੀ ਆ ਤਾਂ ਅਸੀਂ ਨਵਾਂ ਸ਼ਹਿਰ ਟੀਮ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਆ ਕਿਤੇ ਵੀ ਸਮਾਜ ਨੂੰ ਸਾਡੀ ਲੋੜ ਪੈਂਦੀ ਹੈ ਅਸੀਂ ਅੰਬੇਡਕਰ ਸੈਨਾ ਦੀ ਸਮੁੱਚੀ ਟੀਮ ਹਰ ਵੇਲੇ ਤੁਹਾਡੇ ਨਾਲ ਖੜ੍ਹੇ ਆ। ਅੰਬੇਡਕਰ ਸੈਨਾ ਨੋਜਵਾਨਾਂ ਨੂੰ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੋੜਨ ਦੇ ਉਪਰਾਲੇ ਕਰਦੀ ਰਹੇਗੀ।
ਅੰਬੇਡਕਰ ਸੈਨਾ ਪੰਜਾਬ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ ਦਾ ਹੋਇਆ ਗਠਨ।
