ਇੰਟਰਨੈਸ਼ਨਲ ਬਾਡੀ ਬਿਲਡਿੰਗ ਕੋਚ ਜੱਸਾ ਰਹੀਮਪੁਰ ਹੁਸ਼ਿਆਰਪੁਰ ਨੇ ਕਿੰਗਰਾ ਚੋ ਵਾਲਾ ਬਲੱਡ ਕੈਂਪ ‘ਚ ਕੀਤੀ ਸ਼ਿਰਕਤ।

ਜਲੰਧਰ/ ਭੋਗਪੁਰ 25 ਅਕਤੂਬਰ 2026 (ਦਿਲਬਾਗ ਸੱਲ੍ਹਣ):-
ਭੋਗਪੁਰ ਦੇ ਨਜ਼ਦੀਕ ਕਿੰਗਰਾ ਚੋ ਵਾਲਾ ਵਿਖੇ ਸਮਾਜ ਸੇਵੀ ਬੰਟੀ ਸਰੋਆ ਹੈਪੀ ਸਰੋਆ ਜੀ ਦੇ ਪਿਤਾ ਜੀ ਦੀ ਯਾਦ ਵਿੱਚ ਤੀਸਰਾ ਖੂਨਦਾਨ ਕੈਂਪ ਅੱਖਾਂ ਦਾ ਆਪਰੇਸ਼ਨ ਕੈਂਪ ਅਤੇ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਜਸਵਿੰਦਰ ਜੱਸਾ ਇੰਟਰਨੈਸ਼ਨਲ ਬਾਡੀ ਬਿਲਡਿੰਗ ਕੋਚ ਰਹੀਮਪੁਰ ਹੁਸ਼ਿਆਰਪੁਰ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਆਖਿਆ ਖੂਨਦਾਨ ਇੱਕ ਬਹੁਤ ਵੱਡਾ ਦਾਨ ਹੈ ਬੰਟੀ ਸਰੋਆ ਅਤੇ ਹੈਪੀ ਸਰੋਆ ਜੀ ਨੇ ਇਹ ਬਹੁਤ ਵੱਡਾ ਅਤੇ ਨੇਕ ਉਪਰਾਲਾ ਕੀਤਾ ਹੈ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕਾਰਜ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਹਨ ਅਤੇ ਉਹਨਾਂ ਨੇ ਨੌਜਵਾਨਾਂ ਨੂੰ ਆਖਿਆ ਕਿ ਸਾਨੂੰ ਸਾਰਿਆਂ ਨੂੰ ਚੰਗੀ ਸਿਹਤ ਲਈ ਰੋਜ਼ਾਨਾ ਇੱਕ ਘੰਟਾ ਕਸਰਤ ਜਰੂਰ ਕਰਨੀ ਚਾਹੀਦੀ ਹੈ। ਬੰਟੀ ਸਰੋਆ ਜੀ ਦੀ ਟੀਮ ਵੱਲੋਂ ਇਸ ਖੂਨਦਾਨ ਕੈਂਪ ਵਿੱਚ ਪਹੁੰਚਣ ਤੇ ਜਸਵਿੰਦਰ ਜੱਸਾ ਜੀ ਨੂੰ ਸਨਮਾਨ ਚਿੰਨ ਦਿੱਤਾ ਤੇ ਹਾਜ਼ਰੀ ਲਗਵਾਉਣ ਤੇ ਧੰਨਵਾਦ ਕੀਤਾ ।