ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁੰਹਚੇ ਦੁਬਈ ਦੀ ਧਰਤੀ ‘ਤੇ

ਜਲੰਧਰ/ਦੁਬਈ 19 ਅਕਤੂਬਰ 2026 (ਦਿਲਬਾਗ ਸੱਲ੍ਹਣ)-: ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਐਮ ਪੀ ਚਰਨਜੀਤ ਸਿੰਘ ਚੰਨੀ ਦੁਬਈ ਦੀ ਧਰਤੀ ‘ਤੇ ਪੁੰਹਚੇ,ਸ੍ਰੀ ਗੁਰੂ ਰਵਿਦਾਸ ਸਭਾ ਯੂ.ਏ.ਈ ਨੇ ਚਰਨਜੀਤ ਸਿੰਘ ਚੰਨੀ ਨੂੰ ਜੀ ਆਇਆ ਆਖਿਆ ਸ੍ਰੀ ਗੁਰੂ ਰਵਿਦਾਸ ਸਭਾ ਯੂ.ਏ.ਈ ਦੇ ਪ੍ਰਧਾਨ ਸ੍ਰੀ ਰਾਮ ਪਾਲ, ਕੈਸ਼ੀਅਰ ਸ੍ਰੀ ਨਿਰਮਲ ਸਿੰਘ ਟਰਾਂਸਪੋਰਟਰ ਯੂ.ਏ.ਈ ਨੇ ਚੰਨੀ ਨਾਲ ਮਿਲ ਕੇ ਵਿਚਾਰ ਵਟਾਂਦਰਾ ਕੀਤਾ, ਦੁਬਈ ਵਿੱਚ ਨਵਾਂ ਗੁਰੂ ਰਵਿਦਾਸ ਗੁਰੂ ਘਰ ਬਣਾਉਣ ਬਾਰੇ ਵੀ ਵਿਚਾਰਾਂ ਕੀਤੀਆ,ਇਸ ਮੌਕੇ ‘ਤੇ ਸ੍ਰੀ ਗੁਰੂ ਰਵਿਦਾਸ ਸਭਾ ਯੂ.ਏ.ਈ ਦੇ ਸਾਥੀਆ ਵਲੋਂ ਚਰਨਜੀਤ ਸਿੰਘ ਚੰਨੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ,ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ,ਚਰਨਜੀਤ ਸਿੰਘ ਚੰਨੀ ਵੱਲੋਂ ਵੀ ਸਾਰਿਆ ਨੂੰ ਮਿਲ ਕੇ ਬਹੁਤ ਖੁਸ਼ ਹੋਏ,ਅਤੇ ਸ੍ਰੀ ਗੁਰੂ ਰਵਿਦਾਸ ਸਭਾ ਯੂ.ਏ.ਈ ਦਾ ਧੰਨਵਾਦ ਕੀਤਾ ਗਿਆ