ਜਲੰਧਰ (ਸੁਮਿਤ ਕੁਮਾਰ) ਜਿਲਾ ਜਲੰਧਰ ਦੇ ਬਿਲਡਿੰਗ ਵਿਭਾਗ ਦਾ ਮਾਮਲਾ ਸਾਹਮਣੇ ਲਿਆਂਦਾ ਹੈ ਜਲੰਧਰ ਦੇ ਨਕੋਦਰ ਰੋਡ ਦੇ ਨਾਲ ਲੱਗਦੇ ਇਲਾਕੇ ਖੁਰਲਾ ਕਿੰਗਰਾ ਅੱਡੇ ਤੋਂ ਬਿਲਕੁਲ ਸਾਹਮਣੇ ਰੋਡ ਕਰੋਸ ਕਰਕੇ ਅੰਦਰ ਜਾਂਦੇ ਰਸਤੇ ਵਿੱਚ ਸਿੱਧਾ ਜਾ ਕੇ ਖੱਬੇ ਹੱਥ ਗੁਰੂ ਨਾਨਕ ਬਿਲਡਿੰਗ ਮਟੀਰੀਅਲ ਦੇ ਬਿਲਕੁਲ ਸਾਹਮਣੇ, ਟਾਵਰ ਇਨਕਲੇਵ ਫੇਜ਼–2 ਦੇ ਇਲਾਕੇ ਵਿੱਚ ਇੱਕ ਇਮਾਰਤ ਨਜਾਇਜ਼ ਤਰੀਕੇ ਨਾਲ ਬਣਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਸ ਬਿਲਡਿੰਗ ਲਈ ਨਾ ਤਾਂ ਕੋਈ ਨਕਸ਼ਾ ਪਾਸ ਕਰਵਾਇਆ ਗਿਆ ਹੈ ਅਤੇ ਨਾ ਹੀ ਪਾਰਕਿੰਗ ਲਈ ਲੋੜੀਂਦੀ ਜਗ੍ਹਾ ਛੱਡੀ ਗਈ ਹੈ। ਬਿਲਡਿੰਗ ਬਾਇਲਾਜ਼ ਦੀਆਂ ਸ਼ਰਤਾਂ ਦੀ ਖੁੱਲ੍ਹੀ ਉਲੰਘਣਾ ਕਰਦੇ ਹੋਏ ਉਸਾਰੀ ਦਾ ਕੰਮ ਬੇਰੋਕ ਟੋਕ ਜਾਰੀ ਹੈ, ਜਿਸ ਨਾਲ ਸਰਕਾਰ ਦੇ ਕੀਮਤੀ ਰੈਵਨਿਊ ਨੂੰ ਭਾਰੀ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀ ਇਸ ਮਾਮਲੇ ’ਤੇ ਅੱਖਾਂ ਮੂੰਦ ਕੇ ਬੈਠੇ ਨਜ਼ਰ ਆ ਰਹੇ ਹਨ। ਇਲਾਕੇ ਵਿੱਚ ਇਸ ਤਰ੍ਹਾਂ ਦੀਆਂ ਨਜਾਇਜ਼ ਉਸਾਰੀਆਂ ਆਮ ਹੁੰਦੀਆਂ ਜਾ ਰਹੀਆਂ ਹਨ, ਪਰ ਕਾਰਵਾਈ ਕਿਤੇ ਦਿਖਾਈ ਨਹੀਂ ਦੇ ਰਹੀ। ਹੁਣ ਦੇਖਣਾ ਇਹ ਹੈ ਕਿ ਬਿਲਡਿੰਗ ਵਿਭਾਗ ਕਦੋਂ ਤੱਕ ਇਸ ਮਾਮਲੇ ’ਚ ਕਾਨੂੰਨੀ ਕਾਰਵਾਈ ਕਰਦਾ ਹੈ ਜਾਂ ਫਿਰ ਚੁੱਪ ਹੀ ਬਣੀ ਰਹੇਗੀ।
![]()


