6 ਮਾਰਚ ਨੂੰ ਕੀਤਾ ਜਾਵੇਗਾ ਸਿੱਖਿਆ ਦੱਫਤਰ ਮੋਹਾਲੀ ਦਾ ਘਿਰਾਓ*
*ਇੱਕ ਰੋਜ਼ਾ ਸੰਕੇਤਿਕ ਧਰਨਾ ਲਾਇਆ ਜਾਵੇਗਾ*
*ਸਮੂਹ ਪੰਜਾਬ ਦੀ ਸੰਘਰਸ਼ੀਲ ਭਰਾਤਰੀ ਜਥੇਬੰਦੀਆਂ ਨੂੰ ਸ਼ਾਮਿਲ ਹੋਣ ਦੀ ਅਪੀਲ*
ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਸੁਪਨੇ ਦਿਖਾ ਕੇ ਪੰਜਾਬ ਵਿੱਚ ਆਈ। ਲੇਕਿਨ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਵੀ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ।ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਲੱਗੇ 3500 NSQF ਵੋਕੇਸ਼ਨਲ ਟ੍ਰੇਨਰਾਂ ਨੂੰ ਪੱਕਾ ਕਰਨ ਦੀ ਥਾਂ ਦੁਬਾਰਾ ਲਾਰੇ ਤੇ ਡੰਗ ਟਪਾਉ ਨੀਤੀ ਅਪਣਾ ਰਹੀ ਹੈ l ਜਿਸ ਦੇ ਵਿਰੋਧ ਵਿੱਚ NSQF ਵੋਕੇਸ਼ਨਲ ਅਧਿਆਪਕਾਂ ਵਿੱਚ ਕਾਫੀ ਰੋਸ਼ ਹੈ l
ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ,ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨਾਲ ਬੇਅੰਤ ਮੀਟਿੰਗਾਂ ਕਰਨ ਤੋਂ ਬਾਅਦ ਵੀ ਕੋਈ ਸਿੱਟਾ ਨਹੀਂ ਨਿਕਲਿਆ। ਫ੍ਰੰਟ ਦੇ ਆਗੂਆਂ ਦਾ ਕਹਿਣਾ ਹੈ ਕਿ 31 ਮਾਰਚ ਨੂੰ ਕੰਪਨੀਆਂ ਦਾ ਵਿਭਾਗ ਨਾਲ ਕੰਟਰੈਕਟ ਖਤਮ ਹੋ ਰਿਹਾ ਹੈ l ਪੰਜਾਬ ਸਰਕਾਰ ਇਨਾਂ ਪ੍ਰਾਈਵਟ ਕੰਪਨੀਆਂ ਨੂੰ ਪੱਕੇ ਤੌਰ ਤੇ ਬਾਹਰ ਕੱਢ ਕੇ NSQF ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ l NSQF ਅਧਿਆਪਕਾਂ ਵੱਲੋਂ 06 ਮਾਰਚ ਨੂੰ ਸਿੱਖਿਆ ਦੱਫਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਸਰਕਾਰ ਦੇ ਝੂਠੇ ਵਾਅਦੇ ਅਤੇ ਵਿਭਾਗ ਦੇ ਅਫਸਰਾਂ ਦੀਆਂ ਨਲੈਕੀਆਂ ਕਰਕੇ ਪਾਲਸੀ ਬਣਾਨ ਦੀ ਦੇਰੀ ,ਤਨਖਾਹ ਸਮੇਂ ਸਿਰ ਨਾ ਆਉਣਾ, ਕਿਤਾਬਾਂ ਨੂੰ ਸਮੇਂ ਸਿਰ ਸਕੂਲਾਂ ਤੱਕ ਨਾ ਪੁੱਜਣਾ ,ਪੁਰਾਣੇ ਸਾਥੀਆਂ ਦੀ ਬਦਲੀ ਨੀਤੀ ਨਾ ਬਣਾਉਣਾ ਨੂੰ ਜੱਗ ਜਾਹਿਰ ਕੀਤਾ ਜਾਵੇਗਾ l ਇਸ ਮੌਕੇ ਤੇ ਸਟੇਟ ਕਮੇਟੀ ਮੈਂਬਰ ਰਣਜੀਤ ਸਿੰਘ ਬਰਨਾਲਾ, ਭੁਪਿੰਦਰ ਸਿੰਘ ਰੋਪੜ੍ਹ ਰੰਜੀਤ ਸਿੰਘ ਨਵਾਂਸ਼ਹਿਰ ,ਗੁਰਜੀਤ ਸਿੰਘ ਬਠਿੰਡਾ , ਸਿੰਘ ਤਰਨਤਾਰਨ, ਮਹਿਤਾਬ ਸਿੰਘ ਫਿਰੋਜ਼ਪੁਰ ਅਤੇ ਮਨਪ੍ਰੀਤ ਸਿੰਘ ਮੁਕਤਸਰ ਸਾਹਿਬ ਮੌਜੂਦ ਸਨ l




![]()


![]()



![]()


