ਜਲੰਧਰ ‘ਚ ਨਜਾਇਜ਼ ਕਮਰਸ਼ਅਲ ਉਸਾਰੀ ਦਾ ਖੁੱਲਾ ਖੇਡ, ਅਧਿਕਾਰੀਆਂ ਦੀ ਚੁੱਪੀ ‘ਤੇ ਵੱਡੇ ਸਵਾਲ

ਆਦਰਸ਼ ਨਗਰ ‘ਚ ਬਿਨਾਂ ਨਕਸ਼ੇ ਤੇ ਬਿਨਾਂ CLU ਬਣ ਰਹੀ ਦੁਕਾਨ, ਸਰਕਾਰ ਨੂੰ ਰੈਵਨਿਊ ਦਾ ਨੁਕਸਾਨ – ਕੀ ਰਿਸ਼ਵਤ ਨਾਲ ਚੱਲ ਰਿਹਾ ਸਿਸਟਮ?

📍 ਜਲੰਧਰ:
ਆਦਰਸ਼ ਨਗਰ ‘ਚ ਗੁਰਦੁਆਰਾ ਸਾਹਿਬ ਤੋਂ ਮਿੱਠੂ ਬਸਤੀ ਜਾਂਦੇ ਹੋਏ ਖੱਬੇ ਹੱਥ, ਮੋਬਾਈਲ ਸ਼ੋਪ ਦੇ ਨਾਲ ਇੱਕ ਕਮਰਸ਼ਅਲ ਦੁਕਾਨ ਦੀ ਉਸਾਰੀ ਜਾ ਰਹੀ ਹੈ, ਜੋ ਪੂਰੀ ਤਰ੍ਹਾਂ ਅਣ-ਅਧਿਕਾਰਿਤ ਤਰੀਕੇ ਨਾਲ ਕੀਤੀ ਜਾ ਰਹੀ ਹੈ।
ਮੌਕੇ ‘ਤੇ ਜਾ ਕੇ ਵੇਖਣ ‘ਤੇ ਇਹ ਸਾਫ਼ ਹੋਇਆ ਕਿ ਇਸ ਉਸਾਰੀ ਲਈ ਨਾ ਕੋਈ ਨਕਸ਼ਾ ਪਾਸ ਕਰਵਾਇਆ ਗਿਆ ਹੈ ਅਤੇ ਨਾ ਹੀ CLU ਦੀ ਮਨਜ਼ੂਰੀ ਲਈ ਗਈ ਹੈ। ਇਸ ਦੇ ਬਾਵਜੂਦ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਜਦੋਂ Time TV Punjab ਦੀ ਟੀਮ ਮੌਕੇ ‘ਤੇ ਪਹੁੰਚੀ ਤਾਂ ਜਾਇਜ਼ਾ ਲੈਣ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੂਰੀ ਤਰ੍ਹਾਂ ਨਜਾਇਜ਼ ਤਰੀਕੇ ਨਾਲ ਇਸ ਕਮਰਸ਼ਅਲ ਦੁਕਾਨ ਨੂੰ ਤਿਆਰ ਕੀਤਾ ਜਾ ਰਿਹਾ ਹੈ।
ਇਹ ਉਸਾਰੀ ਸਿੱਧੇ ਤੌਰ ‘ਤੇ ਨਿਯਮਾਂ ਦੀ ਉਲੰਘਣਾ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਸਰਕਾਰੀ ਰੈਵਨਿਊ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ।
ਇਲਾਕੇ ਵਿੱਚ ਇਹ ਕੰਮ ਬੇਰੋਕਟੋਕ ਜਾਰੀ ਰਹਿਣ ਕਾਰਨ ਸਵਾਲ ਖੜੇ ਹੋ ਰਹੇ ਹਨ ਕਿ ਆਖਿਰਕਾਰ ਇਹ ਨਜਾਇਜ਼ ਉਸਾਰੀ ਕਿੰਨੇ ਸਮੇਂ ਤੱਕ ਇਸੇ ਤਰ੍ਹਾਂ ਚੱਲਦੀ ਰਹੇਗੀ।
📢 Time TV Punjab Report