ਭੋਗਪੁਰ/ਕਿਸ਼ਨਗੜ੍ਹ 05 ਮਈ (TTP)ਆਮ ਆਦਮੀ ਪਾਰਟੀ ਵਲੋਂ ਬਲਾਕ ਸੰਮਤੀ ਭੋਗਪੁਰ ਦੀ ਸਰਬਸੰਮਤੀ ਨਾਲ ਚੋਣ ਹਲਕਾ ਕਰਤਾਰਪੁਰ ਦੇ ਵਿਧਾਇਕ ਸ.ਬਲਕਾਰ ਸਿੰਘ ਦੀ ਅਗਵਾਈ ਹੇਠ ਕਾਹਨਪੁਰ ਦੇ ਸਾਬਕਾ ਸਰਪੰਚ ਐਮ ਡੀ ਮੰਗਾ ਦੀ ਸਪੁੱਤਰੀ ਪੰਜਾਬ ਚੋ ਸੱਭ ਤੋਂ ਛੋਟੀ ਉਮਰ ਦੀ ਬਿਮਲ ਮਡਾਰ ਨੂੰ ਚੇਅਰਮੈਨ ਅਤੇ ਜਸਵੀਰ ਕੌਰ ਬੁੱਟਰ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਅੱਜ ਚੇਅਰਮੈਨ ਬਿਮਲ ਮਡਾਰ ਵਲੋ ਵਿਧਾਇਕ ਬਲਕਾਰ ਸਿੰਘ ਦੀ ਧਰਮਪਤਨੀ ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਬੀਡੀਪੀਓ ਸੁਖਜੀਤ ਕੌਰ ਦੀ ਹਾਜ਼ਰੀ ਚ ਆਪਣਾ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਦੀ ਪਤਨੀ ਸ੍ਰੀਮਤੀ ਹਰਪ੍ਰੀਤ ਕੌਰ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤ ਜਾਤੀ ਦਾ ਸਨਮਾਨ ਕਰਦੇ ਹੋਏ ਪੰਜਾਬ ਚੋ ਸੱਭ ਤੋਂ ਘੱਟ ਉਮਰ ਦੀ ਪੜ੍ਹੀ ਲਿਖੀ ਐਡਵੋਕੇਟ ਬੇਟੀ ਬਿਮਲ ਮਡਾਰ ਨੂੰ ਬਲਾਕ ਭੋਗਪੁਰ ਦੀ ਚੇਅਰਪਰਸਨ ਨਿਯੁਕਤ ਕੀਤਾ ਹੈ ਜਿਸ ਨਾਲ ਸਮੁੱਚੀ ਔਰਤ ਜਾਤੀ ਦਾ ਸਨਮਾਨ ਕੀਤਾ ਗਿਆ ਹੈ । ਮੈਡਮ ਹਰਪ੍ਰੀਤ ਕੌਰ ਵਲੋਂ ਇਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਬਿਮਲ ਮਡਾਰ ਨੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ.ਬਲਕਾਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਮੈਨੂੰ ਜੋ ਜ਼ੁਮੇਵਾਰੀ ਸੌਂਪੀ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹਾਂ ਅਤੇ ਇਲਾਕੇ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਾਂਗੀ। ਇਸ ਦੇ ਨਾਲ ਨਾਲ ਪਾਰਟੀ ਦੀ ਮਜ਼ਬੂਤੀ ਲਈ ਔਰਤਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੀ। ਇਸ ਮੌਕੇ ਮਾਰਕੀਟ ਕਮੇਟੀ ਜਲੰਧਰ ਦੇ ਚੇਅਰਮੈਨ ਗੁਰਪਾਲ ਸਿੰਘ ਮਾਗੇਕੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਰਿੰਦਰ ਸਿੰਘ ਕਾਹਲੋ, ਬਲਦੇਵ ਕੁਮਾਰ ਨਾਭਾ, ਸਾਬਕਾ ਸਰਪੰਚ ਐਮ ਡੀ ਮੰਗਾਂ, ਸੰਦੀਪ ਸਿੰਘ ਬੁੱਟਰ,ਸ੍ਰੀ ਮਿੱਤਲ ਬੱਧਣ, ਸਾਬਕਾ ਬਲਾਕ ਸੰਮਤੀ ਮੈਂਬਰ ਜਸਵਿੰਦਰ ਬੱਲ, ਬਲਾਕ ਸੰਮਤੀ ਮੈਂਬਰ ਦਲੇਰ ਚੰਦ, ਬਲਾਕ ਸੰਮਤੀ ਮੈਂਬਰ ਕੁਲਜੀਤ ਕੌਰ, ਬਲਾਕ ਸੰਮਤੀ ਮੈਂਬਰ ਰਾਮ ਕਿਸ਼ਨ ਧੋਗੜੀ, ਬਲਾਕ ਸੰਮਤੀ ਮੈਂਬਰ ਰਾਜਵੀਰ ਕੌਰ ਕਾਹਲੋ, ਗੁਰਪ੍ਰਤਾਪ ਸਿੰਘ ਧੋਗੜੀ, ਬਲਾਕ ਸੰਮਤੀ ਮੈਂਬਰ ਜਸਵਿੰਦਰ ਕੁਮਾਰ, ਸੋਹਣ ਲਾਲ, ਮਨਜੀਤ ਪਾਲ ਕਾਹਨਪੁਰੀਆ, ਬੱਲੀ ਮੰਨਣ, ਦਵਿੰਦਰ ਕਲੇਰ, ਰਣਜੀਤ ਸਾਬੀ, ਲੰਬੜਦਾਰ ਸੰਦੀਪ ਵਿਰਦੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
