ਹੁਸ਼ਿਆਰਪੁਰ, 25 ਜੂਨ, (ਹਰਵਿੰਦਰ ਸਿੰਘ ਭੁੰਗਰਨੀ ):- ਪੰਜਾਬ ਸਟੇਟ ਏਡਜ਼ ਕੰਟਰੋਲ ਬੋਰਡ ਹੁਸ਼ਿਆਰਪੁਰ, ਵੱਲੋ ਔਰਤਾਂ ਨੂੰ ਮੁਫ਼ਤ ਸੈਨੀਟਰੀ ਪੈਡ ਵੰਡੇ ਗਏ, ਮੁਫ਼ਤ ਐਚ ਆਈ ਵੀ ਟੈਸਟ ਅਤੇ ਮੁਫ਼ਤ ਬਲੱਡ ਪ੍ਰੈਸ਼ਰ ਚੈੱਕ ਕੀਤੇ ਗਏ । ਪ੍ਰੀਤ ਨਗਰ ਅੱਜੋਵਾਲ ਦੇ ਗੁਰਦੁਆਰਾ ਭਾਈ ਬਚਿੱਤਰ ਸਿੰਘ ਵਿਖੇ ਆਯੋਜਿਤ ਇਸ ਸਮਾਰੋਹ ਵਿੱਚ ਪ੍ਰੋਜੈਕਟ ਮੈਨੇਜਰ ਸ਼ਿਖਾ ਡੋਗਰਾ ,ਕੌਂਸਲਰ ਰਾਜਬੀਰ ਕੌਰ, ਸਟਾਫ ਸ਼ਸ਼ੀ ਬਾਲਾ ,ਨੇਹਾ ਦੇਵੀ, ਸ਼ਿਲਪਾ ਨੇ ਅਹਿਮ ਯੋਗਦਾਨ ਪਾਇਆ। ਹੋਮ ਫਾਰ ਹੋਮਲੈਸ ਦੇ ਸੰਸਥਾਪਕ ਵਰਿੰਦਰ ਸਿੰਘ ਪਰਹਾਰ, ਲਾਇਨਜ ਕਲੱਬ ਇੰਟਰਨੈਸ਼ਨਲ ਰਿਹਾਣਾ ਜੱਟਾ ਕੋਹਿਨੂਰ ਦੇ ਪ੍ਰਧਾਨ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ ਨੇ ਮਰਦਾਂ,ਔਰਤਾ ਨੂੰ ਪ੍ਰੇਰਿਤ ਕਰਕੇ ਕੈਂਪ ਵਿੱਚ ਲਿਆਉਣ ਵਿੱਚ ਯੋਗਦਾਨ ਪਾਇਆ। ਇਲਾਕੇ ਵਿੱਚ ਲੋਕਾਂ ਵੱਲੋ ਅਜਿਹੇ ਕੈਂਪ ਹੋਰ ਆਯੋਜਿਤ ਕਰਨ ਕਿਹਾ ਗਿਆ ਹੈ।
ਪੰਜਾਬ ਸਟੇਟ ਏਡਜ਼ ਕੰਟਰੋਲ ਬੋਰਡ ਹੁਸ਼ਿਆਰਪੁਰ, ਵੱਲੋ ਮੁਫ਼ਤ ਸੈਨੀਟਰੀ ਪੈਡ ਵੰਡੇ ਗਏ, ਮੁਫ਼ਤ ਐਚ ਆਈ ਵੀ ,ਅਤੇ ਬਲੱਡ ਪ੍ਰੈਸ਼ਰ ਚੈੱਕ ਕੀਤੇ ਗਏ
