ਪਿੰਡ ਅਜਨੋਹਾ ਵਿਖੇ ਪੀਰ ਬਾਬਾ ਢੇਰੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ 36ਵਾਂ ਜੋੜ ਮੇਲਾ 28 ਜੂਨ ਨੂੰ

ਹੁਸ਼ਿਆਰਪੁਰ, 26 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਅਜਨੋਹਾ ਵਿਖੇ ਦਰਬਾਰ ਪੀਰ ਬਾਬਾ ਢੇਰੀ ਸ਼ਾਹ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਪੀਰ ਬਾਬਾ ਢੇਰੀ ਸ਼ਾਹ ਜੀ ਵੈਲਫੇਅਰ ਪ੍ਰਬੰਧਕ ਕਮੇਟੀ (ਰਜਿ.) ਵੱਲੋਂ ਪੀਰ ਬਾਬਾ ਢੇਰੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ 36ਵਾਂ ਜੋੜ ਮੇਲਾ 28 ਜੂਨ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਮੇਟੀ ਪ੍ਰਧਾਨ ਰਾਜ ਕੁਮਾਰ ਰੱਤੂ, ਸੋਹਣ ਸਿੰਘ ਰਾਜਾ ਹਲਵਾਈ, ਗਿਆਨੀ ਕੁਲਵਰਨ ਸਿੰਘ, ਮਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 28 ਜੂਨ ਨੂੰ ਸਲਾਨਾ 36ਵੇਂ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਮੰਗੀ ਖਾਨ, ਨੀਤੂ ਨੂਰਾਂ, ਨੂਰ ਸਾਈਂ ਨਕਾਲ ਪਾਰਟੀ ਫੁਗਵਾੜਾ ਅਤੇ ਹੋਰ ਕਲਾਕਾਰ ਪੀਰਾਂ ਦੀ ਮਹਿਫ਼ਲ ਸਜਾਣਾਉਣੇ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਮੁੱਖ ਮਹਿਮਾਨ ਡਾਕਟਰ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ, ਡਾਕਟਰ ਇਸ਼ਾਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਵਿਸ਼ੇਸ਼ ਤੌਰ ਤੇ ਪੁੱਜ ਕੇ ਹਾਜ਼ਰੀ ਭਰਨਗੇ।ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਕੁਲਵਿੰਦਰ ਕਿੰਦਾ ਇੰਟਰਨੈਸ਼ਨਲ ਐਂਕਰ ਸਟੇਜ ਸਕੱਤਰ ਦੀ ਸੇਵਾ ਕਰਨਗੇ। ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਛਬੀਲ, ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਜਾਣਗੇ।