ਹੁਸ਼ਿਆਰਪੁਰ, 30 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਨਜਦੀਕੀ ਪਿੰਡ ਲਕਸੀਹਾ ਵਿਖੇ ਦਰਬਾਰ ਧੰਨ ਧੰਨ ਮਸਤ ਮੰਗਲ ਸ਼ਾਹ ਜੀ ਦੇ ਧਾਰਮਿਕ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ , ਐਨ.ਆਰ.ਆਈ ਵੀਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਮਸਤ ਮੰਗਲ ਸ਼ਾਹ ਜੀ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਸ਼ਰਧਾਪੂਰਵਕ ਕਰਵਾਇਆ ਗਿਆ। ਇਸ ਮੌਕੇ ਚਿਰਾਗ ਰੌਸ਼ਨ ਅਤੇ ਝੰਡੇ ਦੀ ਰਸਮ ਉਪਰੰਤ ਸੂਫ਼ੀਆਨਾ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਗਿੱਲ ਸਿਸਟਰ , ਰਣਵੀਰ, ਹਰਵਿੰਦਰ ਹੈਰੀ, ਵਿਜੈ ਮਾਨ ਕਵਾਲ, ਚਰਨ ਖੈੜੀਆ, ਸੁੱਖਾ ਰਾਮ ਸਰੋਆ ਆਦਿ ਕਲਾਕਾਰ ਧਾਰਮਿਕ, ਸੂਫੀਆਨਾ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਪੀਰਾਂ ਦੀ ਮਹਿਫ਼ਲ ਸਜਾਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਅਵਤਾਰ ਸਿੰਘ ਲਕਸੀਂਹਾ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਸਲਾਨਾ ਜੋੜ ਮੇਲੇ ਵਿੱਚ ਵੱਖ ਵੱਖ ਦਰਬਾਰਾਂ ਤੋਂ ਕੁਲਵਿੰਦਰ ਦੇਵਾ ਸਲੋਹ, ਬਿੱਟੂ ਬਾਬਾ ਈਸਪੁਰ, ਲੱਡੂ ਬਾਬਾ ਬਹਿਬਲਪੁਰ ਆਦਿ, ਪੀਰਾਂ, ਫਕੀਰਾਂ ਅਤੇ ਧਾਰਮਿਕ ਆਗੂਆਂ ਨੇ ਹਾਜ਼ਰੀ ਲਗਵਾਈ।ਇਸ ਮੌਕੇ ਛਬੀਲ, ਚਾਹ ਪਕੌੜੇ ਅਤੇ ਪੀਰਾਂ ਦੇ ਭੰਡਾਰੇ ਅਤੁੱਟ ਵਰਤਾਏ ਗਏ।ਇਸ ਮੌਕੇ ਪ੍ਰਧਾਨ ਦਲਵੀਰ ਚੰਦ, ਅਵਤਾਰ ਸਿੰਘ ਖਜਾਨਚੀ, ਬਲਵੀਰ ਸਿੰਘ,ਹਰਜੋਤ ਸਿੰਘ ਲਕਸੀਹਾ, ਗਾਇਕ ਅਜਮੇਰ ਹੀਰ, ਰਾਜ ਕੁਮਾਰ, ਚਮਨ ਸਿੰਘ, ਪ੍ਰਭਜੋਤ ਸਿੰਘ, ਹਰਪ੍ਰੀਤ ਸਿੰਘ, ਗੁਰਦੇਵ ਸਿੰਘ, ਜਸਕਰਨ ਸਿੰਘ, ਨਿਹਚਲ ਸਿੰਘ, ਪਿੰਦੀ, ਹਰਮਿੰਦਰ, ਦੀਪਕ ਅਤੇ ਹੈਪੀ ਆਦਿ ਸੰਗਤਾਂ ਹਾਜਰ ਸਨ।
ਪਿੰਡ ਲਕਸੀਹਾ ਵਿਖੇ ਧੰਨ ਧੰਨ ਮਸਤ ਮੰਗਲ ਸ਼ਾਹ ਜੀ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਸ਼ਰਧਾਪੂਰਵਕ ਕਰਵਾਇਆ ਗਿਆ
