ਗ੍ਰੀਕੋ ਰੋਮਨ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਪਹਿਲਵਾਨਾਂ ਨੇ ਵਿਖਾਏ ਜ਼ੌਹਰ, 55 ਕਿਲੋਗ੍ਰਾਮ ਭਾਰ ਵਰਗ ਵਿੱਚ ਅਮ੍ਰਿਤਸਰ ਦੇ ਸਮਾਇਲ ਅਤੇ 130 ਕਿਲੋਗ੍ਰਾਮ ਭਾਰ ਵਰਗ ਵਿੱਚ ਲੁਧਿਆਣੇ ਦਾ ਯੁਵਰਾਜ ਰਿਹਾ ਜੇਤੂ

ਹੁਸ਼ਿਆਰਪੁਰ, 01ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ)ਬਾਬਾ ਫਲਾਈਆ ਜੀ ਸ਼ੇਰਗੜ੍ਹ, ਵਿਖੇ ਅੰਡਰ 23 ਗ੍ਰੀਕੋ ਰੋਮਨ ਰੈਸਲਿੰਗ ਚੈਂਪੀਅਨਸ਼ਿਪ ਕਰਵਾਈ ਗਈ। ਬਾਬਾ ਦੀਪਾ ਜੀ ਅਤੇ ਮਨਸਾ ਸਿੰਘ ਲੁਧਿਆਣਾ ਦੀ ਅਗਵਾਈ ਹੇਠ ਕਰਵਾਈ ਗਈ ਇਹ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ ਵਡੀ ਪੱਧਰ ਤੇ ਪਹਿਲਵਾਨਾਂ ਨੇ ਹਿੱਸਾ ਲਿਆ। ਇਹ ਟੂਰਨਾਮੈਂਟ ਡਿਸਟਰਿਕਟ ਲੁਧਿਆਣਾ ਰੈਸਲਿੰਗ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਸੀ। ਚੈਂਪੀਅਨਸ਼ਿਪ ਦੌਰਾਨ ਪਹਿਲਾ ਸਥਾਨ ਹਾਸਲ ਕਰਨ ਵਾਲੇ ਪਹਿਲਵਾਨਾਂ ਨੂੰ ਗੋਲਡ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨ ਕੀਤਾ ਗਿਆ। ਇੰਡੀਆ ਦੇ ਸਾਬਕਾ ਚੀਫ ਕੁਸ਼ਤੀ ਕੋਚ ਪੀ ਆਰ ਸੋਂਧੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਪਹਿਲਵਾਨਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ।ਇਸ ਚੈੰਪਿਅਨਸ਼ਿਪ ਵਿੱਚ ਵੱਖ-ਵੱਖ ਵਰਗ ਦੇ ਪਹਿਲਵਾਨ ਜੇਤੂ ਰਹੇ ਜਿਨ੍ਹਾਂ ਵਿੱਚ 55 ਕਿਲੋਗ੍ਰਾਮ ਭਾਰ ਵਰਗ ਵਿੱਚ ਅਮ੍ਰਿਤਸਰ ਦੇ ਸਮਾਇਲ ਨੇ ਜਲੰਧਰ ਦੇ ਦਾਨਿਸ਼ ਨੂੰ ਹਰਾ ਕੇ ਸੋਨੇ ਦਾ ਤਮਗਾ ਜਿਤਿਆ ਜਦਕਿ 60 ਕਿਲੋਗ੍ਰਾਮ ਭਾਰ ਵਰਗ ਵਿੱਚ ਅਮ੍ਰਿਤਸਰ ਦੇ ਵਿਸ਼ਾਲ ਨੇ ਜਲੰਧਰ ਦੇ ਲਵਿਸ਼ ਨੂੰ ਹਰਾ ਕੇ ਸੋਨੇ ਦਾ ਤਮਗਾ ਜਿਤਿਆ ਅਤੇ 63 ਕਿਲੋਗ੍ਰਾਮ ਭਾਰ ਵਰਗ ਵਿੱਚ ਫਰੀਦਕੋਟ ਦੇ ਨਜਬੀਰ ਨੇ ਫਿਰੋਜ਼ਪੁਰ ਦੇ ਆਰਿਅਨ ਵਿਰਕ ਨੂੰ ਹਰਾ ਕੇ ਸੋਨੇ ਦਾ ਤਮਗਾ ਜਿਤਿਆ। ਇਸ ਤੋਂ ਇਲਾਵਾ 67 ਕਿਲੋਗ੍ਰਾਮ ਭਾਰ ਵਰਗ ਵਿੱਚ ਜਲੰਧਰ ਦੇ ਸਾਗਰ ਨੇ ਅਮ੍ਰਿਤਸਰ ਦੇ ਹਿਮਾਂਸ਼ੂ ਨੂੰ ਹਰਾਇਆ ਅਤੇ 72 ਕਿਲੋਗ੍ਰਾਮ ਭਾਰ ਵਰਗ ਵਿੱਚ ਫਿਰੋਜ਼ਪੁਰ ਦੇ ਹਰਮਨ ਕੰਬੋਜ ਨੇ ਅਮ੍ਰਿਤਸਰ ਦੇ ਉਦੇ ਸ਼ਰਮਾ ਨੂੰ ਹਰਾ ਕੇ ਸੋਨੇ ਦਾ ਤਮਗਾ ਜਿਤਿਆ। 77 ਕਿਲੋਗ੍ਰਾਮ ਭਾਰ ਵਰਗ ਵਿੱਚ ਜਲੰਧਰ ਦੇ ਅਤੁਲ ਲੋਹਨ ਨੇ ਅਮ੍ਰਿਤਸਰ ਦੇ ਮਨਥਨ ਮਟੂੱ ਨੂੰ ਹਰਾਇਆ ਜਦਕਿ 82 ਕਿਲੋਗ੍ਰਾਮ ਭਾਰ ਵਰਗ ਵਿੱਚ ਅਮ੍ਰਿਤਸਰ ਦੇ ਰਘੂਜੀਤ ਨੇ ਫਰੀਦਕੋਟ ਦੇ ਲਵਿਸ਼ ਨੂੰ ਅਤੇ 87 ਕਿਲੋਗ੍ਰਾਮ ਭਾਰ ਵਰਗ ਵਿੱਚ ਫਰੀਦਕੋਟ ਦੇ ਨਵਰਾਜ ਨੇ ਲੁਧਿਆਣਾ ਦੇ ਯੁਵਰਾਜ ਨੂੰ ਹਰਾ ਕੇ ਸੋਨੇ ਦਾ ਤਮਗਾ ਜਿਤਿਆ। ਇਹਨਾਂ ਦੇ ਨਾਲ ਹੀ 97 ਕਿਲੋਗ੍ਰਾਮ ਭਾਰ ਵਰਗ ਵਿੱਚ ਕਪੂਰਥਲਾ ਦੇ ਵੰਸ਼ ਦੀਪ ਨੇ ਫਰੀਦਕੋਟ ਧਰੁਵ ਦੀਪ ਨੂੰ ਅਤੇ 130 ਕਿਲੋਗ੍ਰਾਮ ਭਾਰ ਵਰਗ ਵਿੱਚ ਲੁਧਿਆਣਾ ਦੇ ਯੁਵਰਾਜ ਨੇ ਪਟਿਆਲਾ ਦੇ ਮੰਜੀਤ ਨੂੰ ਹਰਾ ਕੇ ਸੋਨੇ ਦਾ ਤਮਗਾ ਜਿਤਿਆ। ਪਹਿਲਾ ਸਥਾਨ ਹਾਸਲ ਕਰਨ ਵਾਲੇ ਪਹਿਲਵਾਨਾਂ ਨੂੰ ਗੋਲਡ ਮੈਡਲ ਦੇ ਨਾਲ ਨਾਲ ਟਰਾਫੀਆਂ ਵੀ ਦੇ ਕੇ ਸਨਮਾਨ ਕੀਤਾ ਗਿਆ। ਟੂਰਨਾਮੈਂਟ ਵਿੱਚ ਐਸੋਸੀਏਸ਼ਨਾਂ ਦੇ ਵੱਖ-ਵੱਖ ਪਤਵੰਤੇ ਸੱਜਣ ਪਹੁੰਚੇ ਜਿਹਨਾਂ ਵਿੱਚ ਕੋਚ ਗੁਰਪ੍ਰੀਤ ਸਿੰਘ , ਕੋਚ ਸਾਜਨ ਰਾਜਪੂਤ , ਕੋਚ ਜਤਿਨ , ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸ਼ਾਹਬਾਜ ਸਿੰਘ, ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਖਜਾਨਚੀ ਬਿਕਰਮ ਸ਼ਰਮਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਕਪੂਰਥਲਾ ਰੈਸਲਿੰਗ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਰੀਤ ਪ੍ਰੀਤਪਾਲ ਸਿੰਘ ਵੀ ਸ਼ਾਮਲ ਹੋਏ। ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।