ਪਿੰਡ ਭੁੰਗਰਨੀ ਵਿਖੇ ਲੱਖ ਦਾਤਾ ਪੀਰ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ

ਹੁਸ਼ਿਆਰਪੁਰ, 07 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਪਿੰਡ ਭੁੰਗਰਨੀ ਵਿਖੇ ਦਰਬਾਰ ਲੱਖ ਦਾਤਾ ਪੀਰ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਲੱਖ ਦਾਤਾ ਪੀਰ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਡੇਰੇ ਦੇ ਮੁੱਖ ਸੇਵਾਦਾਰ ਸਾਈ ਅਵਤਾਰ ਸ਼ਾਹ ਕਾਦਰੀ ਭੁੰਗਰਨੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਸਾਈਂ ਅਵਤਾਰ ਸ਼ਾਹ ਕਾਦਰੀ ਭੁੰਗਰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ, ਚਾਦਰ ਅਤੇ ਝੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਪੰਜਾਬ ਦੇ ਨਾਮਵਰ ਕਲਾਕਾਰ ਮੰਨਤ ਨਕਾਲ ਪਾਰਟੀ ਨਵਾਂ ਸ਼ਹਿਰ, ਲਾਡੀ ਘੇੜਾ ਨਕਾਲ ਪਾਰਟੀ ਭਬਿਆਣਾ ਆਦਿ ਪੀਰਾਂ ਦੀ ਮਹਿਫ਼ਲ ਸਜਾਈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਫੱਕਰ ਫਕੀਰਾ, ਪ੍ਰਮੁੱਖ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਲਾਨਾ ਜੋੜ ਮੇਲੇ ਮੌਕੇ ਸਾਈਂ ਅਵਤਾਰ ਸ਼ਾਹ ਕਾਦਰੀ ਭੁੰਗਰਨੀ, ਭਗਤ ਬਲਵੀਰ ਸ਼ਾਹ, ਜਸਵੀਰ ਸਿੰਘ, ਅਵਤਾਰ ਸਿੰਘ, ਬਲਵੀਰ ਸਿੰਘ, ਵਿਵੇਕ ਲੋਈ, ਅਨਿਲ ਲੋਈ, ਰਮਨਤਾ ਲੋਈ, ਬੀਬੀ ਜਗੀਰ ਕੌਰ, ਕਮਲੇਸ਼ ਕੌਰ, ਧਨਵੰਤ ਸਿੰਘ, ਸੁਰਜੀਤ ਕੁਮਾਰ ਹੈਪੀ ਸਾਬਕਾ ਪੰਚ, ਹੈਪੀ ਅਮਰੀਕਾ, ਮਨਜੀਤ, ਡਾਕਟਰ ਅਵਤਾਰ ਸਿੰਘ ਤਾਰੀ, ਨਰਿੰਦਰ ਕੌਰ, ਕਮਲੇਸ਼ ਕੌਰ, ਮਨੋਜ਼ ਕੁਮਾਰ, ਕੁਲਦੀਪ, ਨਿੰਦਾ, ਦੀਪਾ, ਜਮਾ, ਅਕਾਸ਼ ਦੀਪ, ਡੈਨੀ, ਨੰਬਰਦਾਰ ਰਾਜ ਕੁਮਾਰ, ਲਖਵੀਰ ਸਿੰਘ ਲੱਕੀ, ਨੀਰਜ, ਅਜੇ ਕੁਮਾਰ, ਧੀਰਜ, ਮਨੀ, ਅਰਮਾਨ, ਤਮਨ, ਕੁਲਦੀਪ, ਲਾਟੂ, ਘੋਲਾ, ਅਮਨ ਲੋਈ, ਬੁੱਧੂ, ਮੰਗੀ, ਬਿੱਲਾ ਆਦਿ ਹਾਜ਼ਰ ਸਨ।ਉਨ੍ਹਾਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਵੱਖ ਵੱਖ ਦਰਬਾਰਾ ਤੋਂ ਫੱਕਰ ਫਕੀਰ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਛਬੀਲ, ਚਾਹ ਪਕੌੜੇ ਅਤੇ ਦਾਤਾ ਜੀ ਦੇ ਲੰਗਰ ਅਤੁੱਟ ਵਰਤਾਏ ਗਏ।