ਜਲੰਧਰ, 8 ਸਤੰਬਰ (ਸੁਮਿਤ ਕੁਮਾਰ) — ਜਲੰਧਰ ਦੇ ਟਰਾਂਸਪੋਰਟ ਨਗਰ ਸਥਿਤ ਹਰਗੋਬਿੰਦ ਨਗਰ ਵਿੱਚ ਮੰਨਾ ਮਾਰਕੀਟ ਦੇ ਅੰਦਰ ਤੁਲਾ ਰਾਮ ਸਵੀਟ ਦੇ ਬਿਲਕੁਲ ਨਾਲ ਇੱਕ ਦੁਕਾਨ ਦੀ ਕਥਿਤ ਤੌਰ ’ਤੇ ਬਿਨਾਂ ਮਨਜ਼ੂਰੀ ਉਸਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਕੇ ਵਿੱਚ ਚੱਲ ਰਹੀ ਇਸ ਉਸਾਰੀ ਨੂੰ ਲੈ ਕੇ ਬਿਲਡਿੰਗ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਜਾਣਕਾਰੀ ਅਨੁਸਾਰ, ਜਿਸ ਥਾਂ ’ਤੇ ਦੁਕਾਨ ਦੀ ਉਸਾਰੀ ਕੀਤੀ ਜਾ ਰਹੀ ਹੈ, ਉੱਥੇ ਨਾ ਤਾਂ ਨਕਸ਼ਾ ਪਾਸ ਕਰਵਾਇਆ ਗਿਆ ਹੈ ਅਤੇ ਨਾ ਹੀ ਸੰਬੰਧਿਤ ਬਿਲਡਿੰਗ ਵਿਭਾਗ ਤੋਂ ਉਸਾਰੀ ਲਈ ਲੋੜੀਂਦੀ ਮਨਜ਼ੂਰੀ ਲਈ ਗਈ ਹੈ। ਇਸ ਦੇ ਬਾਵਜੂਦ ਉਸਾਰੀ ਦਾ ਕੰਮ ਜਾਰੀ ਰਹਿਣ ਕਾਰਨ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਨਾਲ-ਨਾਲ ਸਰਕਾਰੀ ਰੈਵੀਨਿਊ ਨੂੰ ਵੀ ਨੁਕਸਾਨ ਪਹੁੰਚਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ।
ਸਥਾਨਕ ਪੱਧਰ ’ਤੇ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜੇਕਰ ਕਿਸੇ ਉਸਾਰੀ ਲਈ ਨਕਸ਼ਾ ਅਤੇ ਵਿਭਾਗੀ ਮਨਜ਼ੂਰੀ ਲਾਜ਼ਮੀ ਹੈ ਤਾਂ ਬਿਨਾਂ ਮਨਜ਼ੂਰੀ ਦੇ ਉਸਾਰੀ ਕਿਵੇਂ ਸ਼ੁਰੂ ਹੋ ਗਈ ਅਤੇ ਇਸ ’ਤੇ ਵਿਭਾਗ ਵੱਲੋਂ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਮਾਮਲੇ ਨੂੰ ਲੈ ਕੇ ਹੁਣ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਮੌਕੇ ਦੀ ਜਾਂਚ ਕਰਕੇ ਉਸਾਰੀ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਬਿਨਾਂ ਮਨਜ਼ੂਰੀ ਉਸਾਰੀ ਹੋ ਰਹੀ ਹੈ ਤਾਂ ਨਿਯਮਾਂ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾਵੇ।
