ਸੂਫ਼ੀ ਪੰਜਾਬੀ ਗੀਤ ‘ਨਾ ਸ਼ੁਕਰਾ – ਬੇ ਕਦਰਾ’ ਜਲਦ ਹੋਵੇਗਾ ਰਿਲੀਜ਼

ਗੀਤਕਾਰ ਮਹਿੰਦਰ ਸੂਦ ਵਿਰਕ ਦੀ ਕਲਮ ਤੋਂ ਪੇਸ਼ ਹੋਵੇਗਾ ਰੂਹਾਨੀਅਤ ਨਾਲ ਭਰਪੂਰ ਨਵਾਂ ਸੂਫ਼ੀ ਪੰਜਾਬੀ ਗੀਤ

ਜਲੰਧਰ 21 ਸਤੰਬਰ 2026 (ਦਿਲਬਾਗ ਸੱਲ੍ਹਣ)-: ਪੰਜਾਬੀ ਸੰਗੀਤ ਪ੍ਰੇਮੀਆਂ ਲਈ ਇੱਕ ਨਵਾਂ ਸੂਫ਼ੀ ਪੰਜਾਬੀ ਗੀਤ ‘ਨਾ ਸ਼ੁਕਰਾ – ਬੇ ਕਦਰਾ’ ਜਲਦ ਹੀ ਸਰੋਤਿਆਂ ਦੇ ਰੂਬਰੂ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਆਪਣੀ ਕਲਮ ਰਾਹੀਂ ਸ਼ਬਦਾਂ ਦੀ ਖ਼ੂਬਸੂਰਤ ਰੂਹਾਨੀ ਛੋਹ ਦੇਣ ਵਾਲੇ ਗੀਤਕਾਰ ਮਹਿੰਦਰ ਸੂਦ ਵਿਰਕ ਵੱਲੋਂ ਲਿਖਿਆ ਗਿਆ ਹੈ।
ਗੀਤ ‘ਨਾ ਸ਼ੁਕਰਾ – ਬੇ ਕਦਰਾ’ ਦੀ ਪੇਸ਼ਕਸ਼ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਵੱਲੋਂ ਕੀਤੀ ਜਾ ਰਹੀ ਹੈ। ਗੀਤ ਦੇ ਬੋਲਾਂ ਵਿੱਚ ਰੂਹਾਨੀਅਤ, ਜ਼ਿੰਦਗੀ ਦੀਆਂ ਹਕੀਕਤਾਂ ਅਤੇ ਇਨਸਾਨੀ ਫ਼ਿਤਰਤ ਨਾਲ ਜੁੜੇ ਭਾਵਾਂ ਨੂੰ ਸੂਫ਼ੀਆਨਾ ਅੰਦਾਜ਼ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਮਹਿੰਦਰ ਸੂਦ ਵਿਰਕ ਨੇ ਦੱਸਿਆ ਕਿ ‘ਨਾ ਸ਼ੁਕਰਾ – ਬੇ ਕਦਰਾ’ ਉਨ੍ਹਾਂ ਦੇ ਦਿਲ ਦੇ ਕਰੀਬ ਰਚਨਾਵਾਂ ਵਿੱਚੋਂ ਇੱਕ ਹੈ ਅਤੇ ਉਮੀਦ ਹੈ ਕਿ ਇਹ ਗੀਤ ਸਰੋਤਿਆਂ ਦੇ ਦਿਲਾਂ ਨੂੰ ਛੂਹੇਗਾ ਅਤੇ ਆਪਣੀ ਵੱਖਰੀ ਪਛਾਣ ਬਣਾਏਗਾ।
ਗੀਤ ਦੀ ਰਿਲੀਜ਼ ਤੋਂ ਬਾਅਦ ਇਹ ਵੱਖ-ਵੱਖ ਮਿਊਜ਼ਿਕ ਪਲੇਟਫਾਰਮਾਂ ਅਤੇ ਸੂਦ ਵਿਰਕ ਲਾਈਵ ਪ੍ਰੋਡਕਸ਼ਨ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਸਰੋਤਿਆਂ ਲਈ ਉਪਲਬਧ ਕਰਵਾਇਆ ਜਾਵੇਗਾ।