ਜਲੰਧਰ 01 ਅਕਤੂਬਰ 2026 (ਦਿਲਬਾਗ ਸੱਲ੍ਹਣ):- ਬਸਪਾ ਆਗੂ
ਯਸ਼ਪਾਲ ਜਦੋਂ ਵੀ ਪੰਜਾਬ ਆਉਂਦੇ ਹਨ ਆਉਣ ਸਾਰ ਹੀ ਮਹਾਪੁਰਸ਼ਾ ਦੇ ਮਿਸ਼ਨ ਲਈ ਜੁਟ ਜਾਂਦੇ ਹਨ ਅਤੇ ਬਹੁਜਨ ਸਮਾਜ ਪਾਰਟੀ ਲਈ ਦਿਨ ਰਾਤ ਇੱਕ ਕਰਦੇ ਹਨ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਅਤੇ ਹੋਰ ਮੌਜੂਦ ਲੀਡਰਸ਼ਿਪ ਵੱਲੋਂ ਬਣਦਾ ਸਨਮਾਨ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਯਸ਼ਪਾਲ ਨੇ ਕਿਹਾ ਕਿ ਅਸੀਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਅਤੇ ਸਾਹਿਬ ਸ੍ਰੀ ਕਾਸ਼ੀ ਰਾਮ ਜੀ ਦੇ ਮਿਸ਼ਨ ਨੂੰ ਪੂਰਾ ਕਰਕੇ ਹੀ ਸਾਹ ਲਵਾਂਗੇ। ਜੋ ਕੇਵਲ ਬਹੁਜਨ ਸਮਾਜ ਪਾਰਟੀ ਦੇ ਰਾਜ ਵਿੱਚ ਹੀ ਸੰਭਵ ਹੈ।
ਮਹਾਪੁਰਸ਼ਾਂ ਦੇ ਮਿਸ਼ਨ ਨੂੰ ਸਮਰਪਿਤ ਅਤੇ ਵਰਲਡ ਵਾਈਡ ਬਸਪਾ ਟੀਮ ਦੁਬਈ ਵਿੱਚ ਦਿਨ ਰਾਤ ਇੱਕ ਕਰਨ ਵਾਲੇ ਸਾਥੀ ਯਸ਼ਪਾਲ ਦਾ ਦੁਬਈ ਤੋਂ ਪੰਜਾਬ ਪਹੁੰਚਣ ਤੇ ਬਸਪਾ ਦਫ਼ਤਰ ਵਿਖੇ ਬਸਪਾ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ
ਵੱਲੋ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸੂਬਾ ਪ੍ਰਧਾਨ ਤੋਂ ਇਲਾਵਾ ਇਸ ਮੌਕੇ ‘ਤੇ ਬਸਪਾ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਐਡਵੋਕੇਟ,ਦਫ਼ਤਰ ਸਕੱਤਰ ਜਸਵੰਤ ਰਾਏ, ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ ਵੀ ਮੌਜ਼ੂਦ ਸਨ। ਯਸ਼ਪਾਲ ਦੁਬਈ ਪੰਜਾਬ ਵਿੱਚ ਮਹਾਂਪੁਰਸ਼ਾਂ ਦੇ
ਮਿਸ਼ਨ ਲਈ ਦਿਨ ਰਾਤ ਇੱਕ ਕਰਦੇ ਰਹੇ ਹਨ। ਰੋਜੀ ਰੋਟੀ ਦੀ ਭਾਲ ਲਈ ਲੰਬਾ ਸਮਾਂ ਦੁਬਈ ਵਿੱਚ ਕੰਮ ਕਰਦੇ ਹੋਏ ਵੀ ਦੁਬਈ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਸਾਥੀਆ ਨੂੰ ਬਾਬਾ ਸਾਹਿਬ ਜੀ ਦੇ ਮਿਸ਼ਨ ਤੋਂ ਜਾਣੂ ਕਰਵਾਉਂਦੇ ਹੋਏ ਬਹੁਜਨ ਸਮਾਜ ਪਾਰਟੀ ਨਾਲ ਜੁੜਣ ਦੀ ਅਪੀਲ ਵੀ ਕਰਦੇ ਰਹਿੰਦੇ ਹਨ।
