ਖਬਰ ਦਾ ਅਸਰ: ਮਹਿਫਿਲ ਢਾਬੇ ‘ਚ ਸ਼ਰਾਬ ਪਿਲਾਉਣ ਵਾਲੀ ਦੁਕਾਨ ਬੰਦ ! ਭਾਗ-2

ਦੁਕਾਨ ਦਾ ਮਾਲਕ ਫਿਰ ਤੋਂ ਦੁਕਾਨ ਖੋਲਣ ਦੀ ਫਿਰਾਕ ਦੇ ਵਿੱਚ

 

ਜਲੰਧਰ (ਸੁਮਿਤ ਕੁਮਾਰ):- ਸਤਿਗੁਰੂ ਕਬੀਰ ਚੌਂਕ ਤੋਂ ਪਿੰਡ ਵਡਾਲੇ ਵੱਲ ਜਾਣ ਵਾਲੇ ਰਸਤੇ ‘ਤੇ ਸਥਿਤ “ਮਹਿਫਿਲ” ਬਿਰਿਆਨੀ ਢਾਬੇ ਬਾਰੇ ਚੱਲੀ ਖਬਰ ਦਾ ਅਸਰ ਵੇਖਣ ਨੂੰ ਮਿਲਿਆ ਹੈ। ਖਬਰ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਸ਼ਰਾਬ ਦਾ ਸੇਵਨ ਕਰਵਾਇਆ ਜਾਂਦਾ ਸੀ, ਉਹ ਦੁਕਾਨ ਫਿਲਹਾਲ ਬੰਦ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਢਾਬੇ ਦੇ ਨਾਲ ਲੱਗਦੀ ਉਸ ਦੁਕਾਨ ਵਿੱਚ ਕਾਲੇ ਸ਼ੀਸ਼ੇ ਲਗਾ ਕੇ ਲੋਕਾਂ ਨੂੰ ਅੰਦਰ ਬਿਠਾ ਕੇ ਸ਼ਰਾਬ ਪਿਲਾਈ ਜਾਂਦੀ ਸੀ। ਖਬਰ ਚੱਲਣ ਤੋਂ ਬਾਅਦ ਉਸ ਥਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਕੁਝ ਹੱਦ ਤੱਕ ਰਾਹਤ ਦੇਖਣ ਨੂੰ ਮਿਲੀ ਹੈ।

ਹਾਲਾਂਕਿ ਸੂਤਰਾਂ ਮੁਤਾਬਕ ਢਾਬੇ ਦਾ ਮਾਲਕ ਅਜੇ ਵੀ ਦੁਬਾਰਾ ਤੋਂ ਨਜਾਇਜ਼ ਕਾਰੋਬਾਰ ਚਲਾਉਣ ਦੀ ਫਿਰਾਕ ਵਿੱਚ ਦੱਸਿਆ ਜਾ ਰਿਹਾ ਹੈ। ਇਸ ਸਮੇਂ ਬਿਰਿਆਨੀ ਵੇਚਣ ਵਾਲੀ ਮੁੱਖ ਦੁਕਾਨ ਖੁੱਲੀ ਹੋਈ ਹੈ ਅਤੇ ਉੱਥੇ ਖਾਣ-ਪੀਣ ਦਾ ਕੰਮ ਜਾਰੀ ਹੈ, ਜਦਕਿ ਦੂਜੀ ਉਹ ਦੁਕਾਨ, ਜਿਸ ਵਿੱਚ ਕਾਲੇ ਸ਼ੀਸ਼ੇ ਲਗਾ ਕੇ ਸ਼ਰਾਬ ਦਾ ਸੇਵਨ ਕਰਵਾਇਆ ਜਾਂਦਾ ਸੀ, ਫਿਲਹਾਲ ਬੰਦ ਪਈ ਹੈ।

ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੁਲਿਸ ਅਤੇ ਐਕਸਾਈਜ਼ ਵਿਭਾਗ ਇਸ ਮਾਮਲੇ ‘ਤੇ ਨਿਗਰਾਨੀ ਬਣਾਈ ਰੱਖਣ ਤਾਂ ਜੋ ਦੁਬਾਰਾ ਇਸ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਸ਼ੁਰੂ ਨਾ ਹੋ ਸਕੇ।

ਪਹਿਲਾਂ ਭਾਗ

ਭਾਗ 2