ਮਹਿੰਦਰ ਭਗਤ ਦੇ ਰਾਮਾਇਣ ਵਾਲੇ ਬਿਆਨ ‘ਤੇ ਮੁੜ ਚਰਚਾ! ਦੀਵਾਲੀ ਸੰਦੇਸ਼ ਤੋਂ ਪਹਿਲਾਂ ਲੋਕਾਂ ਦੇ ਮਨਾਂ ‘ਚ ਉੱਠੇ ਸਵਾਲ”

TIME TV PUNJAB

ਰਾਮਾਇਣ ਦੇ ਪ੍ਰਸੰਗ ‘ਤੇ ਮੁੜ ਸਵਾਲਾਂ ‘ਚ ਕੈਬਨਿਟ ਮੰਤਰੀ ਮਹਿੰਦਰ ਭਗਤ! ਮਾਤਾ ਸੀਤਾ ਦੇ ਹਰਨ ਬਾਰੇ ਬਿਆਨ ਨੇ ਛੇੜੀ ਚਰਚਾ, ਕੀ ਮੰਤਰੀ ਜੀ ਨੂੰ ਸਾਡੇ ਧਾਰਮਿਕ ਇਤਿਹਾਸ ਦੀ ਸਹੀ ਜਾਣਕਾਰੀ ਨਹੀਂ?

ਜਲੰਧਰ | TIME TV PUNJAB

ਦੀਵਾਲੀ ਦਾ ਪਾਵਨ ਤਿਉਹਾਰ ਨੇੜੇ ਹੈ। ਇਹ ਉਹ ਤਿਉਹਾਰ ਹੈ ਜਿਸ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ 14 ਸਾਲਾਂ ਦੇ ਬਨਵਾਸ ਤੋਂ ਬਾਅਦ ਅਯੁੱਧਿਆ ਵਾਪਸੀ ਦੀ ਯਾਦ ਵਿੱਚ ਦੀਪ ਜਗਾ ਕੇ ਮਨਾਇਆ ਜਾਂਦਾ ਹੈ। ਪਰ ਇਸ ਪਾਵਨ ਮੌਕੇ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਜਲੰਧਰ ਵੈਸਟ ਦੇ ਵਿਧਾਇਕ ਸ਼੍ਰੀ ਮਹਿੰਦਰ ਭਗਤ ਦੇ ਰਾਮਾਇਣ ਨਾਲ ਜੁੜੇ ਇੱਕ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ।

20 ਅਕਤੂਬਰ ਨੂੰ ਦਸ਼ਹਿਰੇ ਮੌਕੇ ਜਲੰਧਰ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਵੱਲੋਂ ਰਾਮਾਇਣ ਦੇ ਪ੍ਰਸੰਗ ਦਾ ਜ਼ਿਕਰ ਕਰਦਿਆਂ ਮਾਤਾ ਸੀਤਾ ਦੇ ਹਰਨ ਸਬੰਧੀ ਲਕਸ਼ਮਣ ਜੀ ਦਾ ਨਾਮ ਲਏ ਜਾਣ ਨੂੰ ਲੈ ਕੇ ਸਵਾਲ ਉੱਠੇ ਸਨ।

ਰਾਮਾਇਣ ਦੀ ਪ੍ਰਚਲਿਤ ਕਥਾ ਅਨੁਸਾਰ ਮਾਤਾ ਸੀਤਾ ਦਾ ਹਰਨ ਰਾਵਣ ਵੱਲੋਂ ਕੀਤਾ ਗਿਆ ਸੀ। ਇਸ ਬਿਆਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਚਰਚਾ ਹੋਈ।

ਦੂਜੇ ਪਾਸੇ ਮੰਤਰੀ ਮਹਿੰਦਰ ਭਗਤ ਨੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਭਾਸ਼ਣ ਦੀ ਛੋਟੀ ਵੀਡੀਓ ਕਲਿੱਪ ਕੱਟ ਕੇ ਵਾਇਰਲ ਕੀਤੀ ਗਈ ਹੈ ਅਤੇ ਮਾਮਲੇ ਨੂੰ ਗਲਤ ਰੰਗ ਦੇਣ ਦੀ ਕੋਸ਼ਿਸ਼ ਹੋ ਰਹੀ ਹੈ।

ਪਰ ਇੱਥੇ ਸਵਾਲ ਇਹ ਹੈ ਕਿ ਜਦੋਂ ਇੱਕ ਜ਼ਿੰਮੇਵਾਰ ਸੰਵਿਧਾਨਕ ਅਹੁਦੇ ‘ਤੇ ਬੈਠਾ ਵਿਅਕਤੀ ਧਾਰਮਿਕ ਅਤੇ ਇਤਿਹਾਸਕ ਪ੍ਰਸੰਗਾਂ ਦਾ ਜ਼ਿਕਰ ਕਰਦਾ ਹੈ ਤਾਂ ਕੀ ਉਸ ਤੋਂ ਸਹੀ ਅਤੇ ਸਪੱਸ਼ਟ ਜਾਣਕਾਰੀ ਦੀ ਉਮੀਦ ਕਰਨਾ ਗਲਤ ਹੈ?

ਦੀਵਾਲੀ ਦੇ ਮੌਕੇ ‘ਤੇ ਜਲੰਧਰ ਦੇ ਪੱਤਰਕਾਰਾਂ ਅਤੇ ਲੋਕਾਂ ਦੇ ਮਨ ਵਿੱਚ ਵੀ ਇਹ ਸਵਾਲ ਹੈ ਕਿ ਮੰਤਰੀ ਜੀ ਵੱਲੋਂ ਦਿੱਤੇ ਜਾਣ ਵਾਲੇ ਤਿਉਹਾਰੀ ਸੰਦੇਸ਼ ਵਿੱਚ ਇਸ ਵਾਰ ਕਿਹੜੇ ਸ਼ਬਦ ਵਰਤੇ ਜਾਣਗੇ?

ਸਵਾਲ ਸਿਰਫ਼ ਇੱਕ ਬਿਆਨ ਦਾ ਨਹੀਂ, ਸਗੋਂ ਜਨਤਕ ਅਹੁਦੇ ‘ਤੇ ਬੈਠੇ ਆਗੂਆਂ ਦੀ ਬੋਲਚਾਲ ਅਤੇ ਧਾਰਮਿਕ ਇਤਿਹਾਸ ਪ੍ਰਤੀ ਜ਼ਿੰਮੇਵਾਰੀ ਦਾ ਹੈ।

ਮਹਿੰਦਰ ਭਗਤ ਜੀ ਨੂੰ ਵੀ ਇਸ ਵਿਵਾਦ ਬਾਰੇ ਆਪਣਾ ਪੱਖ ਸਪੱਸ਼ਟ ਕਰਨ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ।

TIME TV PUNJAB
ਸੱਚਾਈ ਸਭ ਦੇ ਸਾਹਮਣੇ | ਨਿਡਰ ਪੱਤਰਕਾਰੀ