ਜਲੰਧਰ ਵਿੱਚ ਨਵੇਂ ਬਣੇ ਸ਼੍ਰੀ ਗੁਰੂ ਰਵਿਦਾਸ ਚੌਂਕ ਦਾ ਵਿਧੀਵਤ ਉਦਘਾਟਨ

ਵਿਕਾਸ ਅਤੇ ਵਿਰਾਸਤ ਦਾ ਸੁੰਦਰ ਮਿਲਾਪ – ਸਮਾਨਤਾ ਅਤੇ ਸਮਾਜਿਕ ਨਿਆਂ ਦਾ ਪ੍ਰਤੀਕ

ਜਲੰਧਰ: (ਸੁਮਿਤ ਕੁਮਾਰ) :
ਸ਼ਹਿਰ ਵਿੱਚ ਨਵੀਂ ਪਹਿਚਾਣ ਬਣ ਕੇ ਉਭਰੇ ਸ਼੍ਰੀ ਗੁਰੂ ਰਵਿਦਾਸ ਚੌਂਕ ਦਾ ਅੱਜ ਵਿਧੀਵਤ ਤੌਰ ’ਤੇ ਉਦਘਾਟਨ ਕੀਤਾ ਗਿਆ। ਇਹ ਚੌਂਕ ਨਾ ਸਿਰਫ਼ ਜਲੰਧਰ ਦੀ ਸੁੰਦਰਤਾ ਨੂੰ ਨਵਾਂ ਆਕਾਰ ਦਿੰਦਾ ਹੈ, ਸਗੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਾਨ ਸੋਚ, ਸਮਾਨਤਾ, ਭਰਾਤਰੀ ਅਤੇ ਸਮਾਜਿਕ ਨਿਆਂ ਦੇ ਸੰਦੇਸ਼ ਨੂੰ ਵੀ ਪ੍ਰਤੀਕਾਤਮਕ ਰੂਪ ਵਿੱਚ ਦਰਸਾਉਂਦਾ ਹੈ।
ਉਦਘਾਟਨੀ ਸਮਾਰੋਹ ਦੌਰਾਨ ਸਥਾਨਕ ਨਿਵਾਸੀਆਂ, ਸਮਾਜਿਕ ਤੇ ਧਾਰਮਿਕ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੱਡੀ ਗਿਣਤੀ ਵਿੱਚ ਹਾਜ਼ਰੀ ਰਹੀ। ਸਮਾਰੋਹ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਇਹ ਚੌਂਕ ਸਿਰਫ਼ ਇੱਕ ਢਾਂਚਾਗਤ ਵਿਕਾਸ ਨਹੀਂ, ਬਲਕਿ ਸਮਾਜ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਉਣ ਵਾਲੀ ਪ੍ਰੇਰਣਾ ਹੈ।ਨਵੇਂ ਬਣੇ ਚੌਂਕ ਨਾਲ ਇਲਾਕੇ ਵਿੱਚ ਆਵਾਜਾਈ ਹੋਰ ਸੁਚਾਰੂ ਹੋਵੇਗੀ ਅਤੇ ਨਾਲ ਹੀ ਜਲੰਧਰ ਸ਼ਹਿਰ ਦੀ ਪਹਿਚਾਣ ਨੂੰ ਵੀ ਨਵੀਂ ਮਜ਼ਬੂਤੀ ਮਿਲੇਗੀ। ਲੋਕਾਂ ਦਾ ਕਹਿਣਾ ਹੈ ਕਿ ਇਹ ਚੌਂਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਰਾਬਰੀ ਅਤੇ ਮਨੁੱਖਤਾ ਦੇ ਸਨੇਹੇ ਨਾਲ ਜੋੜੇਗਾ।

ਸ਼ਹਿਰ ਵਾਸੀਆਂ ਨੇ ਇਸ ਉਪਰਾਲੇ ਨੂੰ ਵਿਕਾਸ ਅਤੇ ਵਿਰਾਸਤ ਨੂੰ ਇਕੱਠੇ ਅੱਗੇ ਲਿਜਾਣ ਵਾਲਾ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਪ੍ਰਸ਼ਾਸਨ ਦਾ ਧੰਨਵਾਦਕੀਤਾ।