ਜਲੰਧਰ:
ਆਮ ਆਦਮੀ ਪਾਰਟੀ ਦੇ ਆਗੂ ਅਤੇ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਦੀਪਕ ਬਾਲੀ ਨੂੰ ਅੱਜ ਜਲੰਧਰ ਵਿੱਚ ਉਸ ਸਮੇਂ ਸ਼ਰਮਨਾਕ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਆਮ ਆਦਮੀ ਪਾਰਟੀ ਦੇ ਨੇਤਾ ਲੱਕੀ ਓਬਰਾਏ ਦੇ ਅੰਤਿਮ ਸੰਸਕਾਰ ਮੌਕੇ ਮੌਜੂਦ ਰਿਸ਼ਤੇਦਾਰਾਂ ਅਤੇ ਲੋਕਾਂ ਨੇ ਉਨ੍ਹਾਂ ਦਾ ਖੁੱਲ੍ਹਾ ਵਿਰੋਧ ਕਰ ਦਿੱਤਾ।
ਮੌਕੇ ‘ਤੇ ਹਾਲਾਤ ਉਸ ਵੇਲੇ ਹੋਰ ਵੀ ਤਣਾਅਪੂਰਨ ਹੋ ਗਏ, ਜਦੋਂ ਲੋਕਾਂ ਨੇ ਲੱਕੀ ਓਬਰਾਏ ਮਾਮਲੇ ਸਬੰਧੀ ਪੁੱਛੇ ਸਵਾਲਾਂ ‘ਤੇ ਦੀਪਕ ਬਾਲੀ ਕੋਲੋਂ ਕੋਈ ਠੋਸ ਜਵਾਬ ਨਹੀਂ ਮਿਲਿਆ। ਗੁੱਸੇ ‘ਚ ਆਏ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਸਾਫ਼ ਸ਼ਬਦਾਂ ‘ਚ ਕਹਿ ਦਿੱਤਾ ਕਿ ਸਿਰਫ਼ ਮੀਡੀਆ ਨੂੰ ਬਿਆਨ ਦੇ ਕੇ ਜਾਂ ਖਬਰਾਂ ਲਗਵਾਕੇ ਕੁਝ ਨਹੀਂ ਹੋਣਾ—ਅਸਲ ਕੰਮ ਕਰ ਕੇ ਵਿਖਾਉ।
ਵਿਰੋਧ ਦੇ ਦਬਾਅ ਹੇਠ ਦੀਪਕ ਬਾਲੀ ਬਿਲਕੁਲ ਬੇਬਸ ਨਜ਼ਰ ਆਏ। ਆਖ਼ਰਕਾਰ ਉਨ੍ਹਾਂ ਨੇ ਹੱਥ ਜੋੜ ਕੇ ਚੁੱਪਚਾਪ ਅੰਤਿਮ ਸੰਸਕਾਰ ਵਾਲੀ ਥਾਂ ਛੱਡਣੀ ਹੀ ਬਿਹਤਰ ਸਮਝੀ।
ਮੌਕੇ ‘ਤੇ ਮੌਜੂਦ ਲੋਕਾਂ ‘ਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਸੀ ਕਿ ਨੇਤਾ ਦੁੱਖੀ ਪਰਿਵਾਰ ਨਾਲ ਖੜ੍ਹੇ ਹੋਣ ਦੀ ਥਾਂ ਸਿਰਫ਼ ਰਾਜਨੀਤਿਕ ਫਾਇਦਾ ਲੈਣ ਲਈ ਇੰਟਰਵਿਊ ਕਰ ਰਹੇ ਹਨ, ਪਰ ਪਰਿਵਾਰ ਲਈ ਕੋਈ ਠੋਸ ਮਦਦ ਜਾਂ ਭਰੋਸਾ ਨਹੀਂ ਦਿੱਤਾ ਗਿਆ।
ਇਸ ਪੂਰੇ ਵਾਕਏ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ‘ਚ ਸਪਸ਼ਟ ਤੌਰ ‘ਤੇ ਵੇਖਿਆ ਜਾ ਸਕਦਾ ਹੈ ਕਿ ਗੁੱਸੇ ‘ਚ ਆਏ ਲੋਕਾਂ ਨੇ ‘ਆਪ’ ਆਗੂ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੂੰ ਮੌਕੇ ਤੋਂ ਬਾਹਰ ਕੱਢ ਦਿੱਤਾ।



