ਜਲੰਧਰ, ਸੋਮਵਾਰ — ਮਹਾ ਸ਼ਿਵਰਾਤਰੀ ਦੇ ਪਾਵਨ ਅਵਸਰ ‘ਤੇ ਜਲੰਧਰ ਦੇ ਤਹਿਸੀਲ ਕੰਪਲੈਕਸ ਵਿੱਚ 293 ਨੰਬਰ ਬੂਥ ਦੇ ਬਾਹਰ ਸ਼ੰਕਰ ਰਾਜਾ ਅਤੇ ਮਨੀਸ਼ ਰਿਆਣ ਵੱਲੋਂ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਮੌਕੇ ਭਗਤਾਂ ਅਤੇ ਆਉਣ-ਜਾਣ ਵਾਲੇ ਲੋਕਾਂ ਲਈ ਪੂਰੀਆਂ, ਛੋਲੇ, ਖੀਰ ਅਤੇ ਪਕੌੜਿਆਂ ਦਾ ਪ੍ਰਸਾਦ ਵੰਡਿਆ ਗਿਆ। 
ਆਯੋਜਕਾਂ ਨੇ ਦੱਸਿਆ ਕਿ ਮਹਾ ਸ਼ਿਵਰਾਤਰੀ ਦੇ ਦਿਹਾੜੇ ਨੂੰ ਸਮਰਪਿਤ ਇਸ ਸੇਵਾ ਦਾ ਮਕਸਦ ਸਮਾਜ ਵਿੱਚ ਭਾਈਚਾਰੇ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਲੰਗਰ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਪ੍ਰਸਾਦ ਗ੍ਰਹਿਣ ਕੀਤਾ।
ਸ਼ੰਕਰ ਰਾਜਾ ਅਤੇ ਮਨੀਸ਼ ਰਿਆਣ ਨੇ ਕਿਹਾ ਕਿ ਧਾਰਮਿਕ ਤਿਉਹਾਰਾਂ ਮੌਕੇ ਇਸ ਤਰ੍ਹਾਂ ਦੀਆਂ ਸੇਵਾਵਾਂ ਨਾਲ ਸਮਾਜ ਵਿੱਚ ਪਿਆਰ ਅਤੇ ਇਕਤਾ ਦਾ ਸੰਦੇਸ਼ ਜਾਂਦਾ ਹੈ। ਉਨ੍ਹਾਂ ਨੇ ਆਗਾਮੀ ਸਮੇਂ ਵਿੱਚ ਵੀ ਇਸ ਤਰ੍ਹਾਂ ਦੀਆਂ ਸੇਵਾਵਾਂ ਜਾਰੀ ਰੱਖਣ ਦਾ ਸੰਕਲਪ ਪ੍ਰਗਟਾਇਆ।
ਸਥਾਨਕ ਲੋਕਾਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਹਾ ਸ਼ਿਵਰਾਤਰੀ ਮੌਕੇ ਲਗਾਇਆ ਗਿਆ ਇਹ ਲੰਗਰ ਇੱਕ ਸਰਾਹਣਯੋਗ ਕਦਮ ਹੈ, ਜਿਸ ਨਾਲ ਧਾਰਮਿਕ ਮਾਹੌਲ ਹੋਰ ਵੀ ਰੌਣਕਮਈ ਬਣ ਗਿਆ।




