ਵਰਕਸ਼ਾਪ ਚੌਂਕ ਨੇੜੇ “ਮਾਮੇ ਦਾ ਢਾਬਾ” ‘ਚ ਸ਼ਰੇਆਮ ਨਜਾਇਜ਼ ਸ਼ਰਾਬ ਪਿਲਾਉਣ ਦਾ ਧੰਦਾ,

“ਰਿਟਾਇਰਮੈਂਟ ਤੋਂ ਪਹਿਲਾਂ ‘ਮਾਲ’ ਇਕੱਠਾ ਕਰਨ ਦੀ ਦੌੜ? ਡਿਵੀਜ਼ਨ ਨੰਬਰ 2 ਦੇ ਐਸਐਚਓ ‘ਤੇ ਨਜਾਇਜ਼ ਧੰਦੇ ਨੂੰ ਛੱਤਰੀ ਦੇਣ ਦੇ ਗੰਭੀਰ ਦੋਸ਼”

 

ਜਲੰਧਰ (ਬਿਊਰੋ ਰਿਪੋਰਟ) : ਜਲੰਧਰ ਦੇ ਵਰਕਸ਼ਾਪ ਚੌਂਕ ਦੇ ਬਿਲਕੁਲ ਨਜ਼ਦੀਕ ਸਥਿਤ “ਮਾਮੇ ਦਾ ਢਾਬਾ”, ਜੋ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ, ਅੱਜਕੱਲ੍ਹ ਢਾਬੇ ਤੋਂ ਵੱਧ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਇੱਥੇ ਆਮ ਲੋਕਾਂ ਨੂੰ ਗੱਡੀਆਂ ਦੇ ਅੰਦਰ ਅਤੇ ਢਾਬੇ ਵਿੱਚ ਟੇਬਲ ਲਗਾ ਕੇ ਅਹਾਤਿਆਂ ਵਾਂਗ ਸ਼ਰੇਆਮ ਸ਼ਰਾਬ ਪਿਲਾਈ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਢਾਬੇ ਦਾ ਮਾਲਕ ਬਿਨਾਂ ਕਿਸੇ ਲਾਇਸੈਂਸ ਦੇ ਨਜਾਇਜ਼ ਤਰੀਕੇ ਨਾਲ ਸ਼ਰਾਬ ਦਾ ਸੇਵਨ ਕਰਵਾ ਰਿਹਾ ਹੈ, ਜਿਸ ਨਾਲ ਇਲਾਕੇ ਵਿੱਚ ਕਾਨੂੰਨ-ਵਿਵਸਥਾ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਉੱਥੇ ਸਮੇਂ-ਸਮੇਂ ‘ਤੇ ਆ ਕੇ ਆਪਣੀ “ਕਮਾਈ” ਇਕੱਠੀ ਕਰਕੇ ਚਲੀ ਜਾਂਦੀ ਹੈ। ਸੂਤਰਾਂ ਦੇ ਅਨੁਸਾਰ ਕੁਝ ਪੁਲਿਸ ਮੁਲਾਜ਼ਮ ਇੱਥੇ ਮੁਫ਼ਤ ਖਾਣਾ ਵੀ ਖਾਂਦੇ ਹਨ ਅਤੇ ਇਸੇ ਕਾਰਨ ਇਹ ਨਜਾਇਜ਼ ਧੰਦਾ ਬੇਰੋਕਟੋਕ ਚੱਲ ਰਿਹਾ ਹੈ।

ਇਸ ਮਾਮਲੇ ਵਿੱਚ ਹੋਰ ਵੀ ਗੰਭੀਰ ਦਾਅਵੇ ਸਾਹਮਣੇ ਆ ਰਹੇ ਹਨ ਕਿ ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਦੇ ਰਿਟਾਇਰਮੈਂਟ ਵਿੱਚ ਕੁਝ ਹੀ ਮਹੀਨੇ ਬਾਕੀ ਹਨ ਅਤੇ ਇਸ ਦੌਰਾਨ ਜਿੰਨਾ ਹੋ ਸਕੇ ਪੈਸਾ ਇਕੱਠਾ ਕਰਨ ਦੀ ਦੌੜ ਚੱਲ ਰਹੀ ਹੈ। ਜੇ ਇਹ ਦੋਸ਼ ਸੱਚ ਹਨ ਤਾਂ ਇਹ ਕਾਨੂੰਨ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਦੂਜੇ ਪਾਸੇ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਮੁਖੀ ਮੈਡਮ ਧੰਨਪ੍ਰੀਤ ਕੌਰ ਵੱਲੋਂ ਕਈ ਵਾਰ ਦਾਅਵਾ ਕੀਤਾ ਗਿਆ ਹੈ ਕਿ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਨਜਾਇਜ਼ ਕਾਰੋਬਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਰ ਵਰਕਸ਼ਾਪ ਚੌਂਕ ਦੇ ਕੋਲ ਇੱਕ ਢਾਬੇ ਵਿੱਚ ਇਸ ਤਰ੍ਹਾਂ ਖੁੱਲ੍ਹੇਆਮ ਸ਼ਰਾਬ ਪਿਲਾਉਣਾ ਇਨ੍ਹਾਂ ਦਾਵਿਆਂ ‘ਤੇ ਸਵਾਲ ਖੜੇ ਕਰ ਰਿਹਾ ਹੈ। ਖਬਰ ਦੇ ਨਾਲ ਜੋ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਹੈ, ਉਹ ਮਾਮੇ ਦੇ ਢਾਬੇ ਦੇ ਬਾਹਰ ਦੀ ਹੈ, ਜਿੱਥੇ ਢਾਬੇ ਦੀਆਂ ਪੌੜੀਆਂ ‘ਤੇ ਹੀ ਲੋਕ ਪੈੱਗ ਰੱਖ ਕੇ ਸ਼ਰੇਆਮ ਸ਼ਰਾਬ ਪੀਂਦੇ ਨਜ਼ਰ ਆ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਇਸ ਖੁਲਾਸੇ ਤੋਂ ਬਾਅਦ ਕੋਈ ਕਾਰਵਾਈ ਕਰਦੀ ਹੈ ਜਾਂ ਫਿਰ ਪਹਿਲਾਂ ਵਾਂਗ ਹੀ ਅੱਖਾਂ ਮੂੰਦ ਕੇ ਬੈਠੀ ਰਹਿੰਦੀ ਹੈ। ਅਗਲੇ ਭਾਗ ਵਿੱਚ ਇਸ ਮਾਮਲੇ ਨਾਲ ਜੁੜੀਆਂ ਹੋਰ ਤਸਵੀਰਾਂ ਅਤੇ ਸੰਭਾਵਿਤ ਕਾਰਵਾਈ ਦੀ ਜਾਣਕਾਰੀ ਵੀ ਸਾਹਮਣੇ ਲਿਆਂਦੀ|

ਬਿਆਨ – ਆਰਟੀਆਈ ਏਜੰਸੀ ਆਫ ਇੰਡੀਆ

ਆਰਟੀਆਈ ਏਜੰਸੀ ਆਫ ਇੰਡੀਆ ਦੇ ਪੰਜਾਬ ਪ੍ਰਧਾਨ ਸੁਮਿਤ ਕੁਮਾਰ ਵੱਲੋਂ ਵਰਕਸ਼ਾਪ ਚੌਂਕ ਨੇੜੇ ਸਥਿਤ “ਮਾਮੇ ਦੇ ਢਾਬੇ” ਵਿੱਚ ਚੱਲ ਰਹੇ ਨਜਾਇਜ਼ ਤਰੀਕੇ ਨਾਲ ਸ਼ਰਾਬ ਪਿਲਾਉਣ ਦੇ ਮਾਮਲੇ ਸਬੰਧੀ ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਆਰਟੀਆਈ ਏਜੰਸੀ ਆਫ ਇੰਡੀਆ ਦਾ ਕਹਿਣਾ ਹੈ ਕਿ ਜੇਕਰ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਨਜਾਇਜ਼ ਧੰਦੇ ਖੁੱਲ੍ਹੇਆਮ ਚੱਲਦੇ ਰਹੇ ਤਾਂ ਇਸ ਨਾਲ ਕਾਨੂੰਨ-ਵਿਵਸਥਾ ‘ਤੇ ਗੰਭੀਰ ਅਸਰ ਪੈਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਇਸ ਸ਼ਿਕਾਇਤ ‘ਤੇ ਕਿੰਨੀ ਜਲਦੀ ਕਾਰਵਾਈ ਕਰਦੀ ਹੈ ਅਤੇ ਦੋਸ਼ੀਆਂ ਖਿਲਾਫ ਕਦ ਤੱਕ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।