: PUDA ਮਾਮਲਾ, ਮਾਈਨਿੰਗ ਵਿਵਾਦ, ਐਸੋਸੀਏਸ਼ਨ ਸਵਾਲ—ਹੁਣ ਝੂਠੀ ਖ਼ਬਰਾਂ ਨਾਲ ਛਵੀ ਬਚਾਉਣ ਦੀ ਕੋਸ਼ਿਸ਼
ਜਲੰਧਰ (ਵਿਸ਼ੇਸ਼):
ਵਿਵਾਦਾਂ ਵਿੱਚ ਘਿਰੇ ਕਥਿਤ ਪੱਤਰਕਾਰ ਅਜੀਵ ਸ਼ਰਮਾ ਨਾਲ ਜੁੜੀ ਖ਼ਬਰਾਂ ਦੀ ਲੜੀ ਹੁਣ ਇੱਕ ਹੋਰ ਨਵੇਂ ਮੋੜ ’ਤੇ ਪਹੁੰਚ ਗਈ ਹੈ। ਹਾਲ ਹੀ ਵਿੱਚ ਇੱਕ ਨਿੱਜੀ ਪੋਰਟਲ ’ਤੇ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਵਿੱਚ “ਰਾਜ਼ੀਨਾਮੇ” ਦੀ ਗੱਲ ਦੱਸੀ ਗਈ ਸੀ, ਜਿਸ ਬਾਰੇ ਟਾਈਮ ਟੀਵੀ ਪੰਜਾਬ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹੈ ਕਿ ਕਿਸੇ ਵੀ ਕਿਸਮ ਦੇ ਰਾਜ਼ੀਨਾਮੇ ਦੀ ਕੋਈ ਗੱਲ ਨਹੀਂ ਹੋਈ। ਮੀਡੀਆ ਸਰਕਲਾਂ ਵਿੱਚ ਇਹ ਵੀ ਚਰਚਾ ਹੈ ਕਿ ਲਗਾਤਾਰ ਸਾਹਮਣੇ ਆ ਰਹੀਆਂ ਰਿਪੋਰਟਾਂ ਤੋਂ ਬਾਅਦ ਕਥਿਤ ਪੱਤਰਕਾਰ ਆਪਣੀ ਛਵੀ ਬਚਾਉਣ ਲਈ ਨਵੀਆਂ ਕਹਾਣੀਆਂ ਗੜਨ ਦੀ ਕੋਸ਼ਿਸ਼ ਕਰ ਰਿਹਾ ਹੈ।
ਯਾਦ ਰਹੇ ਕਿ ਇਸੇ ਵਿਅਕਤੀ ਨਾਲ ਜੁੜੇ 2024 ਦੇ PUDA ਮਾਮਲੇ ਵਿੱਚ ਪੁਰਾਣੀ ਪ੍ਰੋਪਰਟੀ ਦੀ ਰੈਨੋਵੇਸ਼ਨ ਦੌਰਾਨ ਲੱਖਾਂ ਦੀ ਕਥਿਤ ਵਸੂਲੀ ਸਬੰਧੀ ਐਫਆਈਆਰ ਦਰਜ ਹੋਣ ਦੀ ਗੱਲ ਸਾਹਮਣੇ ਆ ਚੁੱਕੀ ਹੈ।
ਇਸ ਤੋਂ ਪਹਿਲਾਂ ਮਹਿਤਪੁਰ ਮਾਈਨਿੰਗ ਮਾਮਲੇ ਵਿੱਚ ਟਰਾਲੀ ਛਡਵਾਉਣ ਦੇ ਨਾਂ ’ਤੇ ਰਕਮ ਮੰਗਣ ਦੀ ਚਰਚਾ ਵੀ ਸਾਹਮਣੇ ਆਈ ਸੀ।
ਉਸੇ ਤਰ੍ਹਾਂ ਪੰਜਾਬ ਦੇ ਨਾਂ ’ਤੇ ਚਲਾਈ ਗਈ ਮੀਡੀਆ ਐਸੋਸੀਏਸ਼ਨ ਦੀ ਮੈਂਬਰਸ਼ਿਪ ’ਤੇ ਸਵਾਲ ਉੱਠੇ ਅਤੇ ਬਾਅਦ ਵਿੱਚ ਉਸ ਦੀ ਸੋਸ਼ਲ ਮੀਡੀਆ ਮੌਜੂਦਗੀ ਵੀ ਗਾਇਬ ਹੋਣ ਦੀ ਗੱਲ ਚੱਲੀ।
ਸੂਤਰਾਂ ਮੁਤਾਬਕ, 500–500 ਰੁਪਏ ਵਿੱਚ ਆਈਡੀ ਕਾਰਡ ਬਣਾਉਣ ਦੀ ਚਰਚਾ ਨੇ ਵੀ ਇਸ ਮਾਮਲੇ ਨੂੰ ਹੋਰ ਵਿਵਾਦਿਤ ਬਣਾ ਦਿੱਤਾ।
ਇਸੇ ਲੜੀ ਵਿੱਚ ਨਸ਼ਾ ਸਬੰਧੀ ਦਰਖ਼ਾਸਤ ਦਾ ਐਂਗਲ ਵੀ ਜਾਂਚ ਅਧੀਨ ਦੱਸਿਆ ਜਾ ਰਿਹਾ ਹੈ।
ਮੀਡੀਆ ਭਾਈਚਾਰੇ ਦਾ ਕਹਿਣਾ ਹੈ ਕਿ ਜਦੋਂ ਇਕੋ ਵਿਅਕਤੀ ਨਾਲ ਜੁੜੇ ਇੰਨੇ ਸਾਰੇ ਵਿਵਾਦ ਲਗਾਤਾਰ ਸਾਹਮਣੇ ਆਉਣ, ਤਾਂ ਸਵਾਲਾਂ ਦਾ ਜਵਾਬ ਦੇਣਾ ਲਾਜ਼ਮੀ ਹੋ ਜਾਂਦਾ ਹੈ। ਪਰ ਇਸ ਦੀ ਥਾਂ ਜੇਕਰ ਝੂਠੀਆਂ ਜਾਂ ਭ੍ਰਮਿਤ ਕਰਨ ਵਾਲੀਆਂ ਖ਼ਬਰਾਂ ਛਾਪ ਕੇ ਹਾਲਾਤ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਇਹ ਪੱਤਰਕਾਰਿਤਾ ਦੇ ਮੂਲ ਸਿਧਾਂਤਾਂ ਦੇ ਖ਼ਿਲਾਫ਼ ਹੈ।
ਟਾਈਮ ਟੀਵੀ ਪੰਜਾਬ ਵੱਲੋਂ ਇੱਕ ਵਾਰ ਫਿਰ ਸਪਸ਼ਟ ਕੀਤਾ ਗਿਆ ਹੈ ਕਿ ਹੁਣ ਤੱਕ ਪ੍ਰਕਾਸ਼ਿਤ ਸਾਰੀਆਂ ਖ਼ਬਰਾਂ ਦਸਤਾਵੇਜ਼ੀ ਜਾਣਕਾਰੀਆਂ, ਦਰਖ਼ਾਸਤਾਂ ਅਤੇ ਸੂਤਰਾਂ ਦੇ ਆਧਾਰ ’ਤੇ ਹੀ ਲਗਾਈਆਂ ਗਈਆਂ ਹਨ। ਮਿਲ ਰਹੀਆਂ ਨਵੀਆਂ ਜਾਣਕਾਰੀਆਂ ਦੀਆਂ ਕਾਪੀਆਂ ਸੰਭਾਲ ਕੇ ਰੱਖੀਆਂ ਗਈਆਂ ਹਨ ਅਤੇ ਫਾਲੋਅਪ ਰਿਪੋਰਟਿੰਗ ਜਾਰੀ ਰਹੇਗੀ।
ਨੋਟ: ਇਹ ਰਿਪੋਰਟ ਸੂਤਰਾਂ, ਦਰਖ਼ਾਸਤਾਂ ਅਤੇ ਜਨਤਕ ਜਾਣਕਾਰੀਆਂ ’ਤੇ ਆਧਾਰਿਤ ਹੈ। ਮਾਮਲੇ ਨਾਲ ਜੁੜੇ ਸਾਰੇ ਪੱਖਾਂ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ।
