ਹੁਸਿਆਰਪੁਰ/ਜਲੰਧਰ 3 ਮਈ 2026 (ਦਿਲਬਾਗ ਸੱਲ੍ਹਣ):- ਸੂਦ ਜਠੇਰੇ ਪ੍ਰਬੰਧਕ ਕਮੇਟੀ ਰਜਿ: ਪਿੰਡ ਕੁੱਕੜਾਂ ਦੇ ਸਮੂਹ ਮੈਂਬਰ ਸਹਿਬਾਨ ਨੇ ਦੱਸਿਆ ਕਿ ਦਰਬਾਰ ਸੂਦ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਜੇਠ ਮਹੀਨੇ ਦੇ ਜੇਠੇ ਐਤਵਾਰ ਮਿਤੀ 17 ਮਈ 2026 ਨੂੰ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਕੁੱਕੜਾਂ ਤਹਿ. ਗੜ੍ਹਸੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਜਾਵੇਗਾ। ਇਸ ਸਲਾਨਾ ਜੋੜ ਮੇਲੇ ਦੀ ਆਰੰਭਤਾ ਸੂਦ ਜਠੇਰੇ ਦਰਬਾਰ ਵਿਖੇ ਚਿਰਾਗ ਰੌਸ਼ਨਾ ਕੇ ਕੀਤੀ ਜਾਵੇਗੀ। ਸਵੇਰੇ 11 ਵਜੇ ਝੰਡੇ ਦੀ ਰਸਮ ਕੀਤੀ ਜਾਵੇਗੀ ਅਤੇ ਸਵੇਰੇ 12 ਵਜੇ ਸਟੇਜ ਦੀ ਆਰੰਭਤਾ ਕੀਤੀ ਜਾਵੇਗੀ। ਪੰਜਾਬ ਦੇ ਪ੍ਰਸਿੱਧ ਗਾਇਕ ਬਲਜਿੰਦਰ ਬੈਂਸ ਅਤੇ ਗਾਇਕਾ ਕੋਮਲ ਬੈਂਸ ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੇਲੇ ਦਾ ਲਾਈਵ ਟੈਲੀਕਾਸਟ ਬੀ ਐਸ ਪੰਜਾਬ ਸੈਵਨ ਟੀ.ਵੀ ਤੇ ਕੀਤਾ ਜਾਵੇਗਾ ਤਾਂ ਕਿ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਵੀ ਇਸ ਮੇਲੇ ਦਾ ਆਨੰਦ ਮਾਣ ਸਕਣ। ਇਸ ਮੌਕੇ ਐਮ ਆਰ.ਆਰ ਮੈਡੀਕਲ ਹੈਲਥ ਸੈਟਰ ਵਲੋਂ ਸੰਗਤਾਂ ਦੇ ਲਈ ਇੱਕ ਫਰੀ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਚਾਹ-ਪਕੌੜੇ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਬਾਬਾ ਜੀ ਦਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। ਸੂਦ ਪਰਿਵਾਰ ਦੀ ਸਾਧ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਨੇ ਸਮੂਹ ਪਰਿਵਾਰ ਸਮੇਤ ਮੇਲੇ ਵਿੱਚ ਹਾਜ਼ਰੀ ਭਰ ਕੇ ਮੇਲੇ ਦੀਆਂ ਰੌਣਕਾਂ ਨੂੰ ਹੋਰ ਚਾਰ ਚੰਨ ਲਗਾਉਣ ਦੀ ਕਿਰਪਾਲਤਾ ਕਰਨੀ ਹੈ ਜੀ ਅਤੇ ਵੱਧ ਤੋਂ ਵੱਧ ਸੇਵਾ ਅਤੇ ਸਹਿਯੋਗ ਕਰਨ ਦੀ ਕਿਰਪਾਲਤਾ ਜਰੂਰ ਕਰਨੀ ਹੈ ਜੀ ਖਾਤਾ ਨੰ: 38941913907, ਆਈ ਐਫ ਐਸ ਸੀ CODE: 0017010 ਸਟੇਟ ਬੈਂਕ ਆਫ ਇੰਡੀਆ ਸਾਖਾ ਸੈਲਾ। ਇਸ ਮੌਕੇ ਹਰਸੁਖਤਿੰਦਰ ਪ੍ਰਸਾਦ ਸੂਦ, ਭਾਗ ਰਾਮ ਸੂਦ, ਤਿਲਕ ਰਾਜ ਸੂਦ, ਰਾਮ ਸਰੂਪ ਸੂਦ, ਦਿਲਾਵਰ ਸਿੰਘ ਸੂਦ, ਬਲਵੰਤ ਰਾਏ ਸੂਦ, ਪਰਮਜੀਤ ਸਿੰਘ ਸੂਦ, ਨਰੇਸ਼ ਸੂਦ, ਬਲਵੰਤ ਰਾਏ ਸੂਦ, ਰਮਨ ਸੂਦ, ਲਖਵੀਰ ਸਿੰਘ ਸੂਦ, ਪਰਮਜੀਤ ਸਿੰਘ ਸੂਦ, ਸੁਖਦੀਪ ਸਿੰਘ ਸੂਦ, ਸੁਰਜੀਤ ਸਿੰਘ ਸੂਦ ਅਤੇ ਮਹਿੰਦਰ ਸੂਦ ਵਿਰਕ ਮੈਂਬਰ ਸਹਿਬਾਨ ਆਦਿ ਹਾਜਰ ਸਨ।
ਸੂਦ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ 17 ਮਈ ਨੂੰ ਪਿੰਡ ਕੁੱਕੜਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾਵੇਗਾ-: ਸੂਦ ਵਿਰਕ,
