ਜਲੰਧਰ TTP:
(ਡੇਰਾ ਸੱਚਖੰਡ ਬੱਲਾਂ) 2 ਜੂਨ: ਅਖਿਲ ਭਾਰਤੀਆ ਰਵਿਦਾਸੀਆ ਧਰਮ ਸੰਗਠਨ ਪੰਜਾਬ ਦੇ ਇੱਕ ਵਫ਼ਦ ਵੱਲੋਂ ਜਨਗਣਨਾ 2027 ਵਿੱਚ ਰਵਿਦਾਸੀਆ ਧਰਮ ਲਈ ਵੱਖਰਾ ਕਾਲਮ ਸ਼ਾਮਲ ਕਰਨ ਦੀ ਮੰਗ ਸਬੰਧੀ ਮੰਗ ਪੱਤਰ ਭੀਮ ਆਰਮੀ ਦੇ ਪ੍ਰਮੁੱਖ ਅਤੇ ਨਗੀਨਾ (ਉੱਤਰ ਪ੍ਰਦੇਸ਼) ਤੋਂ ਮੈਂਬਰ ਪਾਰਲੀਮੈਂਟ ਚੰਦਰਸ਼ੇਖਰ ਆਜ਼ਾਦ (ਰਾਵਣ) ਨੂੰ ਸੌਂਪਿਆ ਗਿਆ। ਇਸ ਮੌਕੇ ਸਮਾਜ ਦੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਨੌਜਵਾਨ ਆਗੂ ਹਾਜ਼ਰ ਸਨ।
ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ ਰਵਿਦਾਸੀਆ ਧਰਮ ਦੀ ਆਪਣੀ ਵੱਖਰੀ ਧਾਰਮਿਕ ਪਹਿਚਾਣ, ਇਤਿਹਾਸ ਅਤੇ ਪਰੰਪਰਾ ਹੈ, ਜਿਸ ਨੂੰ ਭਾਰਤ ਦੀ ਜਨਗਣਨਾ ਵਿੱਚ ਵੱਖਰੇ ਤੌਰ ’ਤੇ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖਰਾ ਕਾਲਮ ਮਿਲਣ ਨਾਲ ਰਵਿਦਾਸੀਆ ਸਮਾਜ ਦੀ ਅਸਲ ਗਿਣਤੀ ਅਤੇ ਸਮਾਜਿਕ ਸਥਿਤੀ ਦੇ ਸਹੀ ਅੰਕੜੇ ਸਾਹਮਣੇ ਆ ਸਕਣਗੇ।
ਸੰਗਠਨ ਦੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜਨਗਣਨਾ ਫਾਰਮ ਵਿੱਚ “ਰਵਿਦਾਸੀਆ ਧਰਮ” ਲਈ ਵੱਖਰਾ ਕਾਲਮ ਦਿੱਤਾ ਜਾਵੇ, ਤਾਂ ਜੋ ਸਮਾਜ ਦੇ ਲੋਕ ਆਪਣੀ ਧਾਰਮਿਕ ਪਹਿਚਾਣ ਨੂੰ ਸਹੀ ਢੰਗ ਨਾਲ ਦਰਜ ਕਰਵਾ ਸਕਣ।
ਇਸ ਮੌਕੇ ਭੀਮ ਆਰਮੀ ਦੇ ਪ੍ਰਮੁੱਖ ਅਤੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ (ਰਾਵਣ) ਨੇ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋ ਕੇ ਸੰਤ ਸ਼੍ਰੋਮਣੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਕੋਲੋਂ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੇ ਰਵਿਦਾਸੀਆ ਸਮਾਜ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਹਰਦੇਵ ਦਾਸ ਜੀ, ਵਰਿੰਦਰ ਬੱਬੂ ਸੇਵਾਦਾਰ ਜੀ, ਭੀਮ ਆਰਮੀ ਪੰਜਾਬ ਦੇ ਪ੍ਰਧਾਨ ਸਨੀ ਜਸਲ ਜੀ, ਹੀਤੇਸ਼ ਮਾਹੀ (ਜਨਰਲ ਸਕੱਤਰ, ਅਖਿਲ ਭਾਰਤੀਆ ਰਵਿਦਾਸੀਆ ਧਰਮ ਸੰਗਠਨ ਭਾਰਤ), ਨਿਰੰਜਨ ਚੀਮਾ ਜੀ, ਰਾਜਾ ਕਲੇਰ ਜੀ, ਡਾ. ਸਤੀਸ ਸੁਮਨ ਜੀ, ਡਾ. ਕਮਲ ਸਾਂਪਲਾ ਜੀ, ਬਿੱਟੂ ਰਵਿਦਾਸੀਆ ਜੀ, ਕਮਲ ਜੰਡੂ ਸਿੰਘਾ ਜੀ, ਬਿੱਲਾ ਰਵਿਦਾਸੀਆ ਜੀ, ਇਸ਼ੂ ਹੱਲਣ ਜੀ, ਕੁਲਵਿੰਦਰ ਮਾਹੀ ਜੀ ਅਤੇ ਨਿਸ਼ਚੇ ਸਾਂਪਲਾ ਜੀ ਸਮੇਤ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਅਤੇ ਨੌਜਵਾਨ ਆਗੂ ਹਾਜ਼ਰ ਸਨ।
ਸੰਗਠਨ ਦੇ ਆਗੂਆਂ ਨੇ ਕਿਹਾ ਕਿ ਰਵਿਦਾਸੀਆ ਧਰਮ ਨੂੰ ਜਨਗਣਨਾ 2027 ਵਿੱਚ ਵੱਖਰੀ ਧਾਰਮਿਕ ਪਛਾਣ ਦਿਵਾਉਣ ਲਈ ਇਹ ਮੁਹਿੰਮ ਦੇਸ਼ ਭਰ ਵਿੱਚ ਹੋਰ ਤੇਜ਼ ਕੀਤੀ ਜਾਵੇਗੀ ਅਤੇ ਸਮਾਜ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਇਸ ਨਾਲ ਜੋੜਿਆ ਜਾਵੇਗਾ।




