ਨਵੀਂ ਦਿੱਲੀ ttp : ਕੇਂਦਰ ਸਰਕਾਰ ਵੱਲੋਂ ਮੈਸੇਜਿੰਗ ਪਲੇਟਫਾਰਮ Telegram ‘ਤੇ 22 ਜੂਨ 2026 ਤੱਕ ਅਸਥਾਈ ਰੋਕ ਲਗਾ ਦਿੱਤੀ ਗਈ ਹੈ। ਇਹ ਫੈਸਲਾ NEET-UG 2026 ਦੀ ਮੁੜ ਹੋਣ ਵਾਲੀ ਪ੍ਰੀਖਿਆ ਤੋਂ ਪਹਿਲਾਂ ਲਿਆ ਗਿਆ ਹੈ। ਸਰਕਾਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ (NTA) ਦਾ ਦਾਅਵਾ ਹੈ ਕਿ ਕੁਝ ਗਿਰੋਹ Telegram ਰਾਹੀਂ ਪੇਪਰ ਲੀਕ ਅਤੇ ਪ੍ਰੀਖਿਆ ਨਾਲ ਸੰਬੰਧਿਤ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ।
ਸਰਕਾਰ ਵੱਲੋਂ IT ਐਕਟ ਦੀ ਧਾਰਾ 69A ਤਹਿਤ ਇਹ ਕਾਰਵਾਈ ਕੀਤੀ ਗਈ ਹੈ। NTA ਦੇ ਅਨੁਸਾਰ Telegram ‘ਤੇ ਕਈ ਚੈਨਲ ਅਤੇ ਗਰੁੱਪ ਵਿਦਿਆਰਥੀਆਂ ਨੂੰ ਪੇਪਰ ਦੇ ਨਾਮ ‘ਤੇ ਠੱਗ ਰਹੇ ਸਨ ਅਤੇ ਪ੍ਰੀਖਿਆ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੇ ਨਾਲ ਹੀ Telegram ਦੇ Message Editing ਫੀਚਰ ਨੂੰ ਵੀ 30 ਜੂਨ ਤੱਕ ਸੀਮਿਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਦੂਜੇ ਪਾਸੇ Telegram ਦੇ ਸੰਸਥਾਪਕ Pavel Durov ਨੇ ਇਸ ਪਾਬੰਦੀ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਕਰੋੜਾਂ ਆਮ ਯੂਜ਼ਰ ਪ੍ਰਭਾਵਿਤ ਹੋਣਗੇ, ਜਦਕਿ ਗੈਰਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਲੋਕ ਹੋਰ ਪਲੇਟਫਾਰਮਾਂ ਵੱਲ ਰੁਖ ਕਰ ਸਕਦੇ ਹਨ।
Telegram ਨੇ ਇਸ ਫੈਸਲੇ ਨੂੰ ਚੁਣੌਤੀ ਦਿੰਦਿਆਂ Delhi High Court ਦਾ ਦਰਵਾਜ਼ਾ ਵੀ ਖੜਕਾਇਆ ਹੈ ਅਤੇ ਮਾਮਲੇ ਦੀ ਸੁਣਵਾਈ ਜਾਰੀ ਹੈ।
ਦੇਸ਼ ਭਰ ਵਿੱਚ ਇਸ ਫੈਸਲੇ ਨੂੰ ਲੈ ਕੇ ਚਰਚਾ ਛਿੜ ਗਈ ਹੈ। ਇੱਕ ਪਾਸੇ ਸਰਕਾਰ ਇਸ ਨੂੰ ਪ੍ਰੀਖਿਆਵਾਂ ਦੀ ਪਾਰਦਰਸ਼ਤਾ ਅਤੇ ਸੁਰੱਖਿਆ ਲਈ ਜ਼ਰੂਰੀ ਕਦਮ ਦੱਸ ਰਹੀ ਹੈ, ਜਦਕਿ ਦੂਜੇ ਪਾਸੇ ਡਿਜ਼ੀਟਲ ਅਧਿਕਾਰਾਂ ਨਾਲ ਜੁੜੇ ਕਈ ਮਾਹਿਰ ਅਤੇ ਸੰਸਥਾਵਾਂ ਇਸ ਨੂੰ ਆਮ ਯੂਜ਼ਰਾਂ ਲਈ ਅਸੁਵਿਧਾਜਨਕ ਅਤੇ ਕਠੋਰ ਕਦਮ ਮੰਨ ਰਹੀਆਂ ਹਨ।


