ਡੇਰਾ ਬਾਬਾ ਬਿਸ਼ਨ ਦਾਸ ਨਾਰਾ ਵਿਖੇ ਸਲਾਨਾ ਜੋੜ ਮੇਲਾ ਧੂਮ ਧਾਮ ਨਾਲ ਕਰਵਾਇਆ ਗਿਆ

ਹੁਸ਼ਿਆਰਪੁਰ,23 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਗੱਦੀ ਨਸ਼ੀਨ ਸੰਤ ਬਾਬਾ ਰਾਮ ਮੂਰਤੀ ਵੱਲੋਂ ਡੇਰਾ ਬਾਬਾ ਬਿਸ਼ਨ ਦਾਸ ਪਿੰਡ ਨਾਰਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।ਉਪਰੰਤ ਸੰਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ , ਸੰਤ ਮਹਾਤਮਾ ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਵਿਸ਼ਵ ਸ਼ਾਂਤੀ ਲਈ ਮਾਂ ਕਾਲਕਾ ਦੀ ਪੂਜਾ ਕੀਤੀ ਗਈ ਅਤੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਗਈ।ਇਸ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ , ਸੁਲਤਾਨਾ ਨੂਰਾਂ, ਪੇਜੀ ਸ਼ਾਹਕੋਟੀ, ਦਵਿੰਦਰ ਦਿਆਲਪੁਰੀ, ਜਤਿੰਦਰ ਮਾਨ , ਸੰਨੀ ਰਾਜਾ ਅਤੇ ਸੰਤਾ ਬੰਤਾ ਕਮੇਡੀਅਨ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਰਾਮ ਮੂਰਤੀ ਨੇ ਦਾਨੀ ਸੱਜਣਾ , ਕਲਾਕਾਰਾਂ ਅਤੇ ਸੰਤਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਨੇ ਪਿੰਡ ਨਾਰਾ ਦੀ ਗ੍ਰਾਮ ਪੰਚਾਇਤ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕੇ ਡੇਰੇ ਵਲੋ ਕਈ ਸਮਾਜ ਭਲਾਈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਪਰਾਲੇ ਕੀਤੇ ਜਾਂਦੇ ਹਨ। ਇਸ ਮੌਕੇ ਬ੍ਰਹਮ ਸ਼ੰਕਰ ਜਿੰਮਪਾ ਵਿਧਾਇਕ , ਤੀਕਸ਼ਨ ਸੂਦ ਸਾਬਕਾ ਕੈਬਨਟ ਮੰਤਰੀ ਪੰਜਾਬ ,ਕੁਲਜੀਤ ਸਿੰਘ, ਬੀਬੀ ਰਾਜਵਿੰਦਰ ਕੌਰ, ਗਗਨਦੀਪ ਕੌਰ ਸਰਪੰਚ ਨਾਰਾ, ਸੰਤ ਮੋਹਨ ਗਿਰੀ , ਸਤਪਾਲ ਇੰਗਲੈਂਡ ,ਭੂਸ਼ਣ ਕਪੂਰ ਨਿੱਕੀ, ਬ੍ਰਿਜ ਮੱਟੂ , ਆਰ.ਕੇ. ਸੇਠੀ, ਪੱਪੂ , ਹੀਰਾ, ਵਰਿੰਦਰ ਕੁਮਾਰ ਡਿਸਟਕ ਅਟਾਰਨੀ , ਜੀਤਾ , ਦਵਿੰਦਰ ਹਰਮੋਇਆਂ , ਬਲਜਿੰਦਰ ਭਸਿੰਘ ਮੱਲ੍ਹੀ ਐਸ.ਐਚ.ਓ ਸਦਰ , ਲੁਕੇਸ਼ ਪੁਰੀ, ਮਨਿੰਦਰ ਸਿੰਘ, ਅਸ਼ੋਕ ਕੁਮਾਰ , ਚੂਹੜ ਜਲੰਧਰ, ਰਾਜੀਵ ਆਰਟ, ਅਸ਼ੋਕ ਕੁਮਾਰ ,ਬਲਬੀਰ ਆਰਟ , ਰਵੀ ਕੁਮਾਰ ,ਰਣਜੀਤ ਰਾਣਾ, ਕਾਲੀ ਮੰਨਣ, ਬੱਬੂ ਸਸੋਲੀ ,ਬਾਂਕਾ ਸਿੰਘ ,ਮਲਕੀਤ ਸਿੰਘ, ਜਯੋਤੀ , ਸੁਭਾਸ਼ ਸ਼ਾਲੀਮਾਰ , ਲਵਪ੍ਰੀਤ ਜਰਮਨ , ਸਰਵਣ, ਹਰਦੀਪ ਭਟੋਆ , ਵਿਕਾਸ ਮੱਟੂ , ਜੋਗਿੰਦਰਪਾਲ , ਮਹਿੰਦਰਪਾਲ , ਸੁਭਾਸ਼ ਭਗਤ ਇੰਚਾਰਜ ਵੋਮੈਨ ਸੈੱਲ , ਕ੍ਰਿਸ਼ਨ ਕੁਮਾਰ , ਹਰਭਜਨ , ਚਰਨਜੀਤ ਜਲੰਧਰ ,ਬਲਦੇਵ ਕੁਮਾਰ , ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਸਟੇਜ ਦੀ ਸੇਵਾ ਸੰਦੀਪ ਮਿੰਟੂ ਨੇ ਨਿਭਾਈ ਅਤੇ ਸਾਰੇ ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ ।