ਪਿੰਡ ਭੂੰਗਰਨੀ ਵਿਖੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਚੈਰੀਟੇਬਲ ਲੈਬੌਰਟਰੀ ਦਾ ਉਦਘਾਟਨ 28 ਜੂਨ ਐਤਵਾਰ -ਮਿਨਹਾਸ

ਹੁਸ਼ਿਆਰਪੁਰ , 25 ਜੂਨ (ਹਰਵਿੰਦਰ ਸਿੰਘ ਭੂੰਗਰਨੀ) ਲਾਈਫ ਕੇਅਰ ਫਾਊਂਡੇਸ਼ਨ, ਡੇਰਾਬੱਸੀ (ਮੋਹਾਲੀ) ਵੱਲੋਂ 212ਵਾ ਕੁਲੈਕਸ਼ਨ ਸੈਂਟਰ- ਗੁਰੂ ਹਰਿ ਰਾਏ ਸਾਹਿਬ ਚੈਰੀਟੇਬਲ ਲੈਬੋਰੇਟਰੀ ਪਿੰਡ ਭੁੰਗਰਨੀ (ਜਿਲਾ ਹੁਸ਼ਿਆਰਪੁਰ) ਵਿਖੇ ਮਿਤੀ 28 ਜੂਨ 2026 ਦਿਨ ਐਤਵਾਰ ਨੂੰ ਖੁੱਲਣ ਜਾ ਰਿਹਾ ਹੈ। ਇਸ ਵਿੱਚ ਵਿਸ਼ੇਸ਼ ਸਹਿਯੋਗ ਅਮਰ ਕੌਰ ਚਰਨ ਕੌਰ ਵੈਲਫੇਅਰ ਸੋਸਾਇਟੀ ਭੁੰਗਰਨੀ (ਰਜਿ.) ਜਿਸਦੇ ਸਰਪ੍ਰਸਤ ਡਾਕਟਰ ਹਰਦੇਵ ਸਿੰਘ ਪਰਹਾਰ ,ਜਸਵਿੰਦਰ ਕੌਰ ਪਰਹਾਰ ਹਨ ਦਾ ਹੈ। ਇਸ ਦੇ ਪ੍ਰਧਾਨ ਜਸਵੀਰ ਸਿੰਘ ਮਿਨਹਾਸ ,ਜਨਰਲ ਸਕੱਤਰ ਪਰਮਿੰਦਰ ਸਿੰਘ ਪੋਸੀ,ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ, ਕੈਸ਼ੀਅਰ ਸੁਰਜੀਤ ਸਿੰਘ ਮਸੂਤਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਨ ਸਵੇਰੇ 7 ਵਜੇ ਤੋਂ 12 ਵਜੇ ਤੱਕ ਬਲੱਡ ਚੈੱਕਅਪ ਕੈਂਪ ਵੀ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਗੁਰਦਿਆਂ ਦੇ 5 ਟੈਸਟ, ਯੂਰਿਕ ਐਸਿਡ ਦਾ ਟੈਸਟ ਅਤੇ ਸ਼ੂਗਰ ਦੇ ਟੈਸਟ, ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਫੁੱਲ ਬਾਡੀ ਦਾ ਚੈਕਅੱਪ 600 ਰੁਪਏ ਤੋਂ ਸ਼ੁਰੂ ਹੋਵੇਗਾ ।ਇਹ ਲੈਬੋਰੇਟਰੀ ਕਲੈਕਸ਼ਨ ਸੈਂਟਰ ਰੋਜ਼ਾਨਾ ਸਵੇਰੇ 7 ਵਜੇ ਤੋਂ 12 ਵਜੇ ਤੱਕ ਖੁੱਲ੍ਹੇਗਾ ਅਤੇ ਇਸਦੇ ਸਾਰੇ ਟੈਸਟ ਭਾਰਤ ਸਰਕਾਰ ਦੇ ਅਦਾਰੇ NABL ਤੋ ਮਾਨਤਾ ਪ੍ਰਪਾਤ ਲਾਈਫ ਕੇਅਰ ਫਾਊਂਡੇਸ਼ਨ, ਡੇਰਾਬੱਸੀ (ਮੋਹਾਲੀ) ਦੇ ਪ੍ਰੋਸੈਸਿੰਗ ਕੇਂਦਰ ਵਿੱਚ ਕਿਤੇ ਜਾਣਗੇ।

ਜਿਸ ਵਿੱਚ ਮਨੁੱਖਤਾ ਦੀ ਸੇਵਾ ਲਈ ਬਿਨਾਂ ਕਿਸੇ ਮੁਨਾਫੇ ਤੋਂ, ਬਜ਼ਾਰ ਨਾਲੋਂ ਤਿੰਨ ਗੁਣਾ ਘੱਟ ਰੇਟ ਤੇ, ਵਿਸ਼ਵ ਪੱਧਰ ਦੀਆਂ ਮਸ਼ੀਨਾਂ ਨਾਲ਼ ਡਾਕਟਰਾਂ ਦੀ ਦੇਖਰੇਖ ਵਿੱਚ ਟੈਸਟ ਕੀਤੇ ਜਾਂਦੇ ਹਨ। ਇਸ ਲੈਬ ਦੀਆਂ ਰਿਪੋਰਟਾਂ ਪੀਜੀਆਈ ਚੰਡੀਗੜ੍ਹ, ਡੀਐੱਮਸੀ ਲੁਧਿਆਣਾ, ਏਮਜ਼ ਬਠਿੰਡਾ ਅਤੇ ਹਰ ਵੱਡੇ ਵੱਡੇ ਅਦਾਰਿਆਂ ਵਿੱਚ ਪ੍ਰਵਾਨ ਕੀਤੀਆਂ ਜਾਂਦੀਆਂ ਹਨ।ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਸ਼ੂਗਰ ਦਾ ਟੈਸਟ ਸਿਰਫ਼ 10 ਰੁਪਏ, ਥਾਇਰਾਇਡ ਦੇ 3 ਟੈਸਟ ਸਿਰਫ਼ 120, ਜਿਗਰ ਦੇ 11 ਟੈਸਟ 100 ਰੁਪਏ ਵਿੱਚ, ਸ਼ੂਗਰ ਦੇ 3 ਮਹੀਨੇ ਵਾਲਾ ਟੈਸਟ HBA1C ਸਿਰਫ਼ 150 ਵਿੱਚ ਅਤੇ ਵਿਟਾਮਿਨ B12 ਦਾ ਟੈਸਟ 180 ਵਿੱਚ ਅਤੇ ਵਿਟਾਮਿਨ D ਦਾ ਟੈਸਟ 270 ਰੁਪਏ ਵਿੱਚ ਕੀਤਾ ਜਾਂਦਾ ਹੈ। ਆਪ ਜੀ ਦੇ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਲੈਬੌਰਟਰੀ ਨਜ਼ਦੀਕ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਭੁੰਗਰਨੀ ਡਿਸਪੈਂਸਰੀ ਵਿਖੇ ਖੁੱਲ ਰਹੀ ਹੈ ਜੋ ਬਹੁਤ ਘੱਟ ਰੇਟਾਂ ਸੇਵਾ ਕਰੇਗੀ ਜਿਸ ਦੀਆਂ ਪਹਿਲਾਂ ਵੀ 200 ਤੋਂ ਜ਼ਿਆਦਾ ਲੈਬਜ ਪੰਜਾਬ, ਚੰਡੀਗੜ,ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ । ਆਪ ਇਸ ਉਦਘਾਟਨ ਮੌਕੇ ਪਹੁੰਚਕੇ ਅਸ਼ੀਰਵਾਦ ਬਖਸ਼ੋ ਜੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਸੀ ਏ ਪਰਵਿੰਦਰ ਰਾਣਾ,ਬਲਵੀਰ ਸਿੰਘ ਫੁਗਲਾਣਾ,ਬਲਵੀਰ ਸਿੰਘ ਤੰਬੜ, ਪਰਮਜੀਤ ਸਿੰਘ ਮਿਨਹਾਸ,ਹਰਜੀਤ ਸਿੰਘ ਘੜਿਆਲ,ਸਤਨਾਮ ਸਿੰਘ ਪਰਹਾਰ ਆਦਿ ਹਾਜ਼ਰ ਸਨ ।