ਲਾਇਨਜ ਕਲੱਬ ਅਤੇ ਗੁਰਕੀਰਤ ਅਸਟੇਟ ਹੁਸ਼ਿਆਰਪੁਰ ਵਾਸੀਆ ਵੱਲੋ, ਹਰਮਨ ਕੌਰ ਨੂੰ ਸਨਮਾਨਿਤ ਕੀਤਾ ਗਿਆ

ਹੁਸ਼ਿਆਰਪੁਰ, 28 ਜੂਨ, (ਹਰਵਿੰਦਰ ਸਿੰਘ ਭੁੰਗਰਨੀ):- ਲਾਇਨਜ ਕਲੱਬ ਇੰਟਰਨੈਸ਼ਨਲ ਰਿਹਾਣਾ ਜੱਟਾ ਕੋਹਿਨੂਰ ਅਤੇ ਗੁਰਕੀਰਤ ਅਸਟੇਟ ਹੁਸ਼ਿਆਰਪੁਰ ਵਾਸੀਆ ਵੱਲੋ ਹੋਣਹਾਰ ਵਿਦਿਆਰਥਣ ਹਰਮਨ ਕੌਰ ਦਾ 10+2 ਆਈ ਸੀ ਐਸ ਸੀ ਬੋਰਡ ਦੀ ਪ੍ਰੀਖਿਆ ਵਿੱਚੋ 96% ਨੰਬਰ ਆਉਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਲਾਇਨਜ ਕਲੱਬ ਦੇ ਪ੍ਰਧਾਨ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ, ਸ੍ਰੀ ਜਤਿੰਦਰਪਾਲ ਜੰਗਰਾਲ, ਸ੍ਰ ਸਤਨਾਮ ਸਿੰਘ, ਸੂਬੇਦਾਰ ਹਰਦੇਵ ਸਿੰਘ, ਵੱਲੋ ਸਨਮਾਨ ਚਿੰਨ੍ਹ ਅਤੇ ਇੰਟਰਨੈਸ਼ਨਲ ਮੈਡਲ ਭੇਟ ਕੀਤਾ ਗਿਆ। ਇਲਾਕੇ ਦੇ ਪਤਵੰਤਿਆ ਵੱਲੋ ਇਸ ਕਦਮ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਹੈ।ਪੰਜਾਬ ਸਟੇਟ ਏਡਜ਼ ਕੰਟਰੋਲ ਬੋਰਡ ਹੁਸ਼ਿਆਰਪੁਰ, ਵੱਲੋ ਮੁਫ਼ਤ ਸੈਨੀਟਰੀ ਪੈਡ ਵੰਡੇ ਗਏ, ਮੁਫ਼ਤ ਐਚ ਆਈ ਵੀ ,ਅਤੇ ਬਲੱਡ ਪ੍ਰੈਸ਼ਰ ਚੈੱਕ ਕੀਤੇ ਗਏ ।