ਨਰਿੰਦਰ ਸਿੰਘ ਨੇ ਜ਼ਿਲਾ ਕੰਟਰੋਲਰ ਹੁਸ਼ਿਆਰਪੁਰ ਦਾ ਚਾਰਜ ਸੰਭਾਲਿਆ

ਹੁਸ਼ਿਆਰਪੁਰ,04 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਖੁਰਾਕ ਸਿਵਿਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਜ਼ਿਲਾ ਹੁਸ਼ਿਆਰਪੁਰ ਦੇ ਨਿਰੀਖਕ ਡਾ. ਤੇਜਬੀਰ ਸਿੰਘ ਧਾਲੀਵਾਲ ਨੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਣਯੋਗ ਸ਼੍ਰੀ ਲਾਲ ਚੰਦ ਕਟਾਰੂਚੱਕ ਮੰਤਰੀ ਪੰਜਾਬ ਦੀ ਸਰਪ੍ਰਸਤੀ ਹੇਠ ਡਿਪਟੀ ਡਾਇਰੈਕਟਰ ਫੀਲਡ ਜਲੰਧਰ ਸ਼੍ਰੀ ਰਜਨੀਸ਼ ਕੁਮਾਰੀ ਦੀ ਪ੍ਰਧਾਨਗੀ ਵਿੱਚ ਸ. ਨਰਿੰਦਰ ਸਿੰਘ ਨੇ ਬਤੌਰ ਜ਼ਿਲਾ ਕੰਟਰੋਲਰ ਹੁਸ਼ਿਆਰਪੁਰ ਦਾ ਚਾਰਜ ਸੰਭਾਲਿਆ । ਨਿਰੀਖਕ ਡਾ. ਧਾਲੀਵਾਲ ਅਨੁਸਾਰ ਸ. ਨਰਿੰਦਰ ਸਿੰਘ ਨੇ ਆਪਨੇ ਸੰਬੋਧਨ ਦੌਰਾਨ ਸਟਾਫ ਨੂੰ ਇਹ ਦੱਸਿਆ ਕਿ ਇਹ ਚੌਥੀ ਵਾਰ ਹੈ ਕਿ ਉਨ੍ਹਾਂ ਨੂੰ ਜ਼ਿਲਾ ਹੁਸ਼ਿਆਰਪੁਰ ਦਾ ਚਾਰਜ ਸੰਭਾਲਨ੍ਹ ਦਾ ਮਾਣ ਪ੍ਰਾਪਤ ਹੋਇਆ ਹੈ ਅਤੇ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ।

ਇਸ ਮੌਕੇ ਤੇ ਡੀਐਫਐਸਓ ਅਮਿਤ ਭੱਟੀ ਜਲੰਧਰ, ਡੀਐਫਐਸਓ ਰਾਜ ਕੁਮਾਰ ਗੜ੍ਹਸ਼ੰਕਰ , ਡੀਐਫਐਸਓ ਸੰਜੀਵ ਕੁਮਾਰ ਹੁਸ਼ਿਆਰਪੁਰ, ਅਕਾਉਟ ਅਫ਼ਸਰ ਸੁਖਵਿੰਦਰਪਾਲ ਮੱਟੂ , ਸੀਨੀਅਰ. ਐਡੀਟਰ ਪਰਮਜੀਤ ਸਿੰਘ, ਏਐਫਐਸਓ ਮਨੀਸ਼ ਬੱਸੀ, ਏਐਫਐਸਓ ਜਸਵੀਰ ਸਿੰਘ, ਨਿਰੀਖਕ ਰਣਦੀਪ ਸਿੰਘ ਹਰਿਆਣਾ , ਮਨਜੀਤ ਸਿੰਘ , ਕੁਲਜੀਤ ਸਿੰਘ , ਚਰਨਜੀਤ ਸਿੰਘ , ਹਰਵਿੰਦਰ ਸਿੰਘ, ਮਨੀਸ਼ , ਕਸ਼ਮੀਰੀ ਲਾਲ ਆਦਿ ਹਾਜ਼ਰ ਸਨ ।