ਵਿਧਵਾ, ਬੁਢਾਪਾ ਅਤੇ ਅੰਗਹੀਣ ਪੈਨਸ਼ਨਰਜ ਮੂਵਮੈਂਟ (ਪੰਜਾਬ) ਅਤੇ ਲੇਬਰ ਪਾਰਟੀ ਵਲੋਂ 3500 ਰੁ: ਪ੍ਰਤੀ ਮਹੀਨਾ ਦੇਣ ਅਤੇ ਅਪਲਾਈ ਕਰਨ ਵਾਲੀ ਮਿਤੀ ਤੋਂ ਚਾਲੂ ਕਰਨ ਨੂੰ ਲੈ ਕੈ ਕੀਤਾ ਮੁਜਾਹਰਾ।

ਮਰਦ ਅਤੇ ਔਰਤਾਂ ਨੂੰ ਪੈਨਸ਼ਨ ਅਪਲਾਈ ਕਰਨ ਦੀ ਉਮਰ 58 ਸਾਲ ਕੀਤੀ ਜਾਵੇ :ਧੀਮਾਨ

ਹੁਸ਼ਿਆਰਪੁਰ, 03 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਵਿਧਵਾ,ਬੁਢਾਪਾ ਅਤੇ ਅੰਗਹੀਣ ਪੈਨਸ਼ਨਰਜ ਮੂਵਮੈਂਟ (ਪੰਜਾਬ) ਅਤੇ ਲੇਬਰ ਪਾਰਟੀ ਵਲੋਂ ਕੀਤੇ ਜਾ ਰਹੇ ਸੰਵਿਧਾਨਕ ਭੇਦਭਾਵ ਅਤੇ ਔਰਤ ਤੇ ਮਰਦ ਨੂੰ ਬੁਢਾਪਾ ਪੈਨਸ਼ਨ ਦੇਣ ਵਿਚ ਦੋਹਾਂ ਦੀ ਉਮਰ ਵਿਚ 7 ਸਾਲਾਂ ਦਾ ਅੰਤਰ ਰਖਣ ਅਤੇ ਪੈਨਸ਼ਨ ਅਪਲਾਈ ਕਰਨ ਵਾਲੀ ਮਿਤੀ ਤੋਂ 4 ਮਹੀਨੇ ਬਾਅਦ ਪੈਨਸ਼ਨ ਚਾਲੂ ਕਰਨ ਦੇ ਵਿਰੁਧ ਖੈਰੜ ਰਾਵਲ ਬੱਸੀ ਵਿਚ ਜੈ ਗੋਪਾਲ ਧੀਮਾਨ ਅਤੇ ਸਤਨਾਮ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੀਆਂ ਵਿਤਕਰੇ ਭਰੀਆਂ ਨੀਤੀਆਂ ਦੇ ਵਿਰੁੱਧ ਮੁਜਾਹਰਾ ਕੀਤਾ ਤੇ ਦਸਿਆ ਕਿ ਅਗਰ ਹਰਿਆਣਾ ਵਿਚ ਸਰਕਾਰ 3200 ਰੁ: ਪਤੀ ਮਹੀਨਾ ਪੈਨਸ਼ਨ ਦੇ ਸਕਦੀ ਹਾੈ ਤਾਂ ਫਿਰ ਪੰਜਾਬ ਸਰਕਾਰ 3500 ਰੁ: ਕਿਉਂ ਨਹੀਂ ਦੇ ਸਕਦੀ।ਪੰਜਾਬ ਸਰਕਾਰ ਵਲੋਂ ਜਿਹੜੀ ਵਿਧਵਾ,ਬੁਢਾਪਾ,ਅੰਗਹੀਨ ਅਤੇ ਤਲਾਕ ਸ਼ੁਦਾ ਅੋਰਤ ਨੂੰ ਪੈ ਪੈਨਸ਼ਨ ਦਿਤੀ ਜਾਂਦੀ ਹੈ ਉਹ ਇਸ ਮੰਹਿਗਾਈ ਦੇ ਜਮਾਨੇ ਵਿਚ ਨਾ ਮਾਤਰ ਹੀ ਹੈ।ਐਨੇ ਪੈਸਿਆ ਦੀਆਂ ਤਾਂ ਘਰਾਂ ਵਿਚ ਦਵਾਈਆਂ ਹੀ ਆ ਜਾਂਦੀਆਂ ਹਨ।ਧੀਮਾਨ ਨੇ ਦਸਿਆ ਕਿ ਮੂਲ ਸੰਵਿਧਾਨਕ ਅਧਿਕਾਰਾਂ ਦੀ ਧਾਰਾ 14 ਤੇ 15 ਲਾਗੂ ਕਰਨ ਲਈ ਹੈ ਨ ਕਿ ਅਣਗੋਲਿਆਂ ਕਰਨ ਲਈ।ਮੂਲ ਸੰਵਿਧਾਨਕ ਅਧਿਕਾਰਾਂ ਦੀ ਅਣਦੇਖੀ ਕਰਨਾ ਵੀ ਸੰਵਿਧਾਨ ਦਾ ਨਿਰਾਦਰ ਹੈ।ਉਨ੍ਹਾਂ ਦਸਿਆ ਕਿ ਗਰੀਬ, ਵਿਧਵਾ ਔਰਤਾਂ, ਤਲਾਕ ਸ਼ੁਦਾ ਅਤੇ ਬੁਢਾਪਾ ਲੋਕਾਂ ਦੀ ਆਰਥਿਕ ਹਾਲਤ ਬਹੁਤ ਨਾਜੁਕ ਦੋਰ ਵਿਚੋਂ ਗੁਜਰ ਰਹੀ ਹੈ।ਧੀਮਾਨ ਨੇ ਦਸਿਆ ਕਿ ਬੁਢਾਪਾ ਪੈਨਸ਼ਨ ਲਗਾਉਣ ਲਈ ਸੰਵਿਧਾਨ ਅਨੁਸਾਰ ਔਰਤ ਅਤੇ ਮਰਦ ਦੀ ਉਮਰ ਵਿਚ ਕਿਸੇ ਤਰ੍ਹਾਂ ਦਾ ਵਖਰੇਵਾਂ ਨਹੀਂ ਕੀਤਾ ਜਾ ਸਕਦਾ।ਪਰ ਪੰਜਾਬ ਸਰਕਾਰ ਬੁਢਾਪਾ ਪੈਨਸ਼ਨ ਦੇਣ ਵਿਚ ਔਰਤ ਦੀ ਉਮਰ 58 ਸਾਲ ਅਤੇ ਮਰਦ ਦੀ ਉਮਰ 65 ਸਾਲ ਕਰਕੇ ਲੋਕਾਂ ਨਾਲ ਸੰਵਿਧਾਨਕ ਵਿਤਕਰਾ ਕਰ ਰਹੀ ਹੈ।ਜਦੋਂ ਔਰਤ ਅਤੇ ਮਰਦ ਦੇ ਅਧਿਕਾਰ ਬਰਾਬਰ ਹਨ।ਭਾਵ ਮਰਦ ਨੂੰ ਪੈਨਸ਼ਨ ਔਰਤ ਦੀ ਉਮਰ ਤੋਂ 7 ਸਾਲ ਬਾਅਦ ਚਾਲੂ ਕਰਦੀ ਹੈ।ਅਗਰ ਪੰਜਾਬ ਸਰਕਾਰ ਨੇ ਵਿਤਕਰੇ ਹੀ ਕਰਨੇ ਹਨ ਤੇ ਫਿਰ ਕਟੜ ਹਿਮਾਰਦਾਰੀ ਦਾ ਵਿਰਲਾਪ ਕਰਨ ਦਾ ਕੀ ਲਾਭ ਹੈ।ਅਜ ਹਰ ਖੇਤਰ ਵਿਚ ਲੋਕਾਂ ਨਾਲ ਅਤੇ ਬੱਚਿਆਂ ਨਾਲ ਵਿਤਕਰੇ ਕੀਤੇ ਜਾ ਰਹੇ ਹਨ।ਜਦੋਂ ਕਿ ਵਿਤਕਰੇ ਸਮਾਜਿਤਕ ਅਤੇ ਆਰਥਿਕ ਪਾੜਾ ਵਧਾਉਂਦੇ ਹਨ।ਧੀਮਾਨ ਨੇ ਕਿਹਾ ਕਿ 3500 ਰੁ: ਪ੍ਰਤੀ ਮਹੀਨਾ ਪੈਨਸ਼ਨ ਦੇਣ ਨਾਲ ਗਰੀਬ ਲੋਕਾਂ ਨੂੰ ਕੁਝ ਰਹਿਤ ਮਿਲ ਸਕਦੀ ਹੈ।ਅਜ ਸਮਾਂ ਹੈ ਕਿ ਲੋਕਾਂ ਨੂੰ ਆਰਥਿਕ ਪਖੋਂ ਮਜਬੁਤ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਘਰਾਂ ਵਿਚ ਭੋਜਨ ਤੇ ਰਹਿਣ ਸਹਿਣ ਦੇ ਤੋਰ ਤਰੀਕਿਆ ਵਿਚ ਖੁਸ਼ਹਾਲੀ ਆਵੇ।ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਖੁਦ ਅਪਣਾ ਜੀਵਨ ਤੇ ਭੱਵਿਖ ਦੀਆਂ ਚਣ’ਤੀਆਂ ਤਹਿ ਕਰਨ ਦੇ ਆਰਥਿਕ ਮੋਕੇ ਦੇਣੇ ਚਾਹੀਦੇ ਹਨ ਨਾ ਕਿ ਉਨ੍ਹਾਂ ਨੂੰ ਹਰ ਕੰਮ ਕਰਨ ਤੇ ਫੈਸਲੇ ਲੈਣ ਤੇ ਰੋਕਾਂ ਖੜੀਆਂ ਕੀਤੀਆਂ ਜਾਣ।ਅਜ ਦੇ ਜਮਾਨੇ ਵਿਚ 3500 ਰੁ: ਵਿਧਵਾ ਬੁਢਾਪਾ ਤੇ ਅੰਦਰ ਹੀਣ ਪੈਨਸ਼ਨ ਅਰਾਮ ਨਾਲ ਦਿਤੀ ਜਾ ਸਕਦੀ ਹੈ।
ਧੀਮਾਨ ਨੇ ਦਸਿਆ ਕਿ ਪੈਨਸ਼ਨ ਅਪਲਾਈ ਕਰਨ ਵਾਲੀ ਮਿਤੀ ਤੋਂ ਪੈਨਸ਼ਨ ਚਾਲੂ ਹੋਣੀ ਚਾਹੀਦੀ ਹੈ ਅਤੇ ਦੂਸਰੇ ਪਾਸੇ ਸਰਕਾਰੀ ਮੁਲਜਮਾਂ ਨੂੰ ਚਾਹੇ ਔਰਤ ਹੈ ਚਾਹੇ ਮਰਦ ਹੈ ਦੀ ਉਮਰ 58 ਸਾਲ ਕਰਕੇ ਹੀ ਪੈਨਸ਼ਨ ਰੀਟਾਇਰਮੈਂਟ ਵਾਲੀ ਮਿਤੀ ਤੋਂ ਹੀ ਚਾਲੂ ਹੋ ਜਾਂਦੀ ਹੈ।ਧੀਮਾਨ ਨੇ ਦਸਿਆ ਕਿ ਸੰਵਿਧਾਨ ਦੀ ਪਵਿੱਰਤਾ ਦੇ ਵਿਰੁਧ ਨਿਯਮ ਬਨਾਉਣੇ ਸੰਵਿਧਾਨ ਦੀ ਉਲੰਘਣਾ ਹੈ। ਉਨਾਂ ਕਿਹਾ ਕਿ 1500 ਰੁ: ਪ੍ਰਤੀ ਮਹੀਨਾ ਦਿਤੀ ਜਾ ਰਹੀ ਪੈਨਸ਼ਨ ਸਮੇਂ ਅਨੁਸਾਰ ਮੰਹਿਗਾਈ ਦੇ ਦੋਰ ਵਿਚ ਨਾ ਮਾਤਰ ਹੈ ਤੇ ਸਮੇਂ ਸਿਰ ਵੀ ਨਹੀਂ ਮਿਲਦੀ।।ਇਕ ਵਿਧਵਾ ਔਰਤਾਂ ਲਈ ਸਭ ਤੋਂ ਵੱਡਾ ਸੰਤਾਪ ਹੈ ਕਿ 1500 ਰੁ: ਨਾਲ ਕੁਝ ਵੀ ਨਹੀਂ ਆਉਂਦਾ ਇਸੇ ਤਰ੍ਹਾਂ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਕੋਲ ਦਵਾਈ ਲੈਣ ਜੋਗੇ ਵੀ ਨਹੀਂ ਹਨ।ਇਸੇ ਤਰ੍ਹਾਂ ਅੰਗਹੀਣ ਲੋਕ ਅਲੱਗ ਤਰ੍ਹਾਂ ਦੀਆਂ ਮੁਸ਼ਿਕਲਾਂ ਨਾਲ ਜੂਝ ਰਹੇ ਹਨ।ਅਸਲ ਵਿਚ ਪਤਾ ਤਾਂ ਗਰੀਬ ਲੋਕਾਂ ਦੇ ਘਰਾਂ ਵਿਚ ਜਾ ਕੇ ਪਤਾ ਚਲਦਾ ਹੈ ਕਿ ਇਨਾਂ ਗਰੀਬਾਂ ਦਾ ਜੀਵਨ ਕਿਸ ਤਰ੍ਹਾਂ ਕੱਟ ਰਿਹਾ ਹੈ।ਇਸ ਮੋਕੇ ਰਣਜੀਤ ਕੌਰ,ਮਨਜੀਤ ਕੌਰ,ਮਨਜਿੰਦਰ ਕੌਰ,ਕੁਲਵਿੰਦਰ ਕੌਰ,ਗੀਤਾ ਰਾਣੀ,ਬਿਮਲਾ ਰਾਣੀ,ਮੋਹਨ ਲਾਲ।ਸੋਮ ਨਾਥ,ਗਿਆਨ ਚੰਦ, ਤਰਸੇਮ ਲਾਲ, ਸੰਨਤੋਖ ਲਾਲ,ਹਰਭਜਨ ਲਾਲ, ਬਲਜੀਤ ਸਿੰਘ, ਸਤਪਾਲ ਸਿੰਘ ਆਦਿ ਹਾਜਰ ਸਨ।