ਹੁਸ਼ਿਆਰਪੁਰ, 06 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ) ਸਰਕਾਰੀ ਸੀਨਅਰ ਸੈਕੰਡਰੀ ਸਕੂਲ ਕੋਟ ਫਤੂਹੀ ਵਿਖੇ ਪੜ੍ਹਦੇ ਵਿਦਿਆਰਥੀਆਂ ਲਈ ਠੰਡਾ ਪਾਣੀ ਪੀਣ ਲਈ ਅਸ਼ਵਨੀ ਦੱਤਾ ਰੀਜਿਨਲ ਮੈਨੇਜਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਪੰਜਾਬ ਗ੍ਰਾਮੀਣ ਬੈਂਕ ਕੋਟ ਫਤੂਹੀ ਦੇ ਮੈਨੇਜਰ ਹਰਮਨ ਸਿੰਘ ਅਤੇ ਸਟਾਫ ਮੈਂਬਰਜ ਵਲੋਂ ਵਾਟਰ ਕੂਲਰ ਦਾਨ ਕੀਤਾ।ਇਸ ਮੌਕੇ ਬੈਂਕ ਮੈਨੇਜਰ ਹਰਮਨ ਸਿੰਘ ਅਤੇ ਸਟਾਫ ਨੇ ਵਿਦਿਆਰਥੀਆਂ ਨੂੰ ਹੋਰ ਵਧੇਰੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਦੀ ਅੱਗੇ ਤੋਂ ਹੋਰ ਵੀ ਹਰ ਸੰਭਵ ਸਹਾਇਤਾ ਕਰਨ ਦਾ ਵਾਅਦਾ ਕੀਤਾ।ਸਕੂਲ ਮੁਖੀ ਪਰਮਿੰਦਰ ਕੁਮਾਰ ਨੇ ਬੈਂਕ ਮੈਨੇਜਰ ਅਤੇ ਸਟਾਫ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ ਸਨਮਾਨ ਚਿੰਨ ਅਤੇ ਸਿਰੋਪੇ ਦੇਕੇ ਸਨਮਾਨਿਤ ਕੀਤਾ।ਇਸ ਮੌਕੇ ਸਕੂਲ ਇੰਚਾਰਜ ਪਰਮਿੰਦਰ ਕੁਮਾਰ, ਲੋਨ ਅਫਸਰ ਵੰਸ਼ ਗੋਇਲ, ਕੈਸੀਅਰ ਨਿਤਿਨ ਕੁਮਾਰ, ਗੁਰਮੀਤ ਸਿੰਘ ਬਾਗਲਾ, ਕਿਰਪਾਲ ਸਿੰਘ,, ਸੁਰੇਸ਼ ਕੁਮਾਰ,ਰਾਮ ਗੋਪਾਲ, ਬਲਦੇਵ ਸਿੰਘ, ਹਰਮਿੰਦਰ ਸਿੰਘ, ਸੁਖਮੀਨ ਕੌਰ, ਗੁਰਿੰਦਰ ਸਿੰਘ, ਮਨਿੰਦਰ ਕੁਮਾਰ, ਹਰਜਿੰਦਰ ਕੌਰ, ਰਿੰਕੂ ਸਿੰਘ, ਪਰਮਿੰਦਰ ਕੌਰ, ਸੁਖਬੀਰ ਸਿੰਘ, ਅਸ਼ਵਨੀ ਕੁਮਾਰ, ਗੁਰਵਿੰਦਰ ਸਿੰਘ, ਮਨਜਿੰਦਰ ਸਿੰਘ, ਅਮਰਜੀਤ ਕੌਰ, ਰੂਬੀ ਰਾਣੀ, ਜਗਦੀਪ ਕੌਰ, ਅਰਵਿੰਦਰ ਕੌਰ, ਜਸਪ੍ਰੀਤ ਕੌਰ, ਚਰਨਜੀਤ ਕੌਰ, ਰੂਬੀ ਰਾਣੀ, ਕੌਸ਼ਲਿਆ ਕੁਮਾਰੀਅਤੇ ਚਮਕੌਰ ਸਿੰਘ ਸਮੇਤ ਵਿਦਿਆਰਥੀ ਹਾਜਰ ਸਨ।
ਪੰਜਾਬ ਗ੍ਰਾਮੀਣ ਬੈਂਕ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਫਤੂਹੀ ਨੂੰ ਵਾਟਰ ਕੂਲਰ ਦਾਨ।
