ਹੁਸ਼ਿਆਰਪੁਰ,08 ਜੁਲਾਈ (ਹਰਵਿੰਦਰ ਸਿੰਘ ਭੁੰਗਰਨੀ)ਸੱਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਮਹਾਰਾਜ ਸਾਹਿਬ ਜੀ ਦੇ ਬਰਸਾਏ ਮਹਾਂਪੁਰਸ਼ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਵਿਖੇ ਗੁਰੂ ਸਾਹਿਬ ਜੀ ਦੀ ਅਪਾਰ ਮੇਹਰ ਸਦਕਾ ,NRI ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਨੇ ਦਸਿਆ ਕਿ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਵਿਖੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਅਤੇ ਜੂਨ 1984 ਦੇ ਸ਼ਹੀਦ ਸਿੰਘ ਸਿੰਘਣੀਆਂ ਦੀ ਨਿੱਘੀ ਯਾਦ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ । ਛਬੀਲ ਦੀ ਸੇਵਾ ਪਰਮਜੀਤ ਸਿੰਘ ਪੰਮਾ ਰਾਮਗੜੀਆ ਸ਼ੀਰਾ UK ਦੇ ਸਮੂਹ ਪਰਿਵਾਰ ਅਤੇ ਨਗਰ ਨਿਵਾਸੀ ਪਿੰਡ ਨਰੂੜ ਵਲੋਂ ਕੀਤੀ ਗਈ। ਇਸ ਮੌਕੇ ਹਾਜ਼ਰ ਸੰਗਤਾਂ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਬਲਜੀਤ ਸਿੰਘ ਬਿੱਲਾ ਅਜਨੋਹਾ, ਉਂਕਾਰ ਸਿੰਘ ਖਾਲਸਾ ਨਰੂੜ, ਬਰਿੰਦਰ ਸਿੰਘ ਬਿੰਦਰ ਪੰਜੌੜ, ਡਾਕਟਰ ਤਰਸੇਮ ਸਿੰਘ, ਲੈਬ ਟੈਕਨੀਸ਼ੀਅਨ ਲਵਪ੍ਰੀਤ ਸਿੰਘ ਸਰਹਾਲਾ ਕਲਾਂ, ਮਨਦੀਪ ਕੌਰ ਦਿਹਾਣਾ,ਪਰਮਿੰਦਰ ਕੌਰ ਨਰੂੜ,ਪ੍ਰੀਆ ਨਰੂੜ, ਸੰਦੀਪ ਕੌਰ ਪਾਸਟਾ, ਸੁਮਨਪ੍ਰੀਤ ਰਹੱਲੀ, ਰਾਜਦੀਪ ਕੌਰ ਪਾਸ਼ਟਾਂ ਪ੍ਰੇਮਨਾਥ,ਪਰਮਿੰਦਰ ਕੌਰ,ਮੋਹਨਜੀਤ ਕੌਰ, ਜੈਸਮੀਨ ਕੌਰ, ਰਵਿੰਦਰ ਕੌਰ, ਅਮਿਤੋਜ ਸਿੰਘ , ਕਾਜਲ, ਗੁਰਜੋਤ ਸਿੰਘ , ਸਾਹਿਬ ਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
