ਜਲੰਧਰ, (ਸੁਮਿਤ ਕੁਮਾਰ) 18 ਜੁਲਾਈ: ਪੰਜਾਬ ਅਤੇ ਬਾਲੀਵੁੱਡ ਗਾਇਕੀ ਦੇ ਸ਼ੌਕੀਨਾਂ ਲਈ ਇੱਕ ਖਾਸ ਮੰਚ ਤਿਆਰ ਕੀਤਾ ਗਿਆ ਹੈ। “ਮੇਰੀ ਆਵਾਜ਼ ਮੇਰਾ ਸਾਜ਼” ਨਾਮਕ ਟੀਵੀ ਸਿੰਗਿੰਗ ਸ਼ੋਅ ਦੇ ਆਡੀਸ਼ਨ 25 ਜੁਲਾਈ (ਸ਼ਨੀਵਾਰ) ਨੂੰ ਸਵੇਰੇ 11:00 ਵਜੇ ਤੋਂ ਸ਼ਾਮ 6:00 ਵਜੇ ਤੱਕ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿੱਚ ਕਰਵਾਏ ਜਾਣਗੇ।
ਇਹ ਟੀਵੀ ਸ਼ੋਅ ਹਿੰਦੀ, ਬਾਲੀਵੁੱਡ, ਪੰਜਾਬੀ ਅਤੇ ਪਾਲੀਵੁੱਡ ਗੀਤਾਂ ਦੇ ਗਾਇਕਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਵਧੀਆ ਮੰਚ ਪ੍ਰਦਾਨ ਕਰੇਗਾ। ਪ੍ਰੋਗਰਾਮ ਦਾ ਪ੍ਰਸਾਰਣ ਫਿਦਾ ਚੈਨਲ (Fastway Cable Network) ‘ਤੇ ਕੀਤਾ ਜਾਵੇਗਾ, ਜਦਕਿ ਇਸ ਦਾ ਆਯੋਜਨ Abhedika’s Multimedia Promotion Regd. ਵੱਲੋਂ ਕੀਤਾ ਜਾ ਰਿਹਾ ਹੈ।
ਆਯੋਜਕਾਂ ਅਨੁਸਾਰ ਰਜਿਸਟ੍ਰੇਸ਼ਨ ਫੀਸ ₹1700 ਰੱਖੀ ਗਈ ਹੈ। ਭਾਗ ਲੈਣ ਵਾਲੇ ਕਲਾਕਾਰਾਂ ਨੂੰ ਰਿਫਰੈਸ਼ਮੈਂਟ, ਟਰਾਫੀ, ਸਰਟੀਫਿਕੇਟ, ਮੈਡਲ ਅਤੇ ਟੀਵੀ ਸ਼ੋਅ ਦੀ ਵੀਡੀਓ ਕਲਿੱਪ ਵੀ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨੂੰ ਹੋਰ ਵੱਡੇ ਪੱਧਰ ‘ਤੇ ਪੇਸ਼ ਕਰਨ ਦਾ ਮੌਕਾ ਮਿਲੇਗਾ।
ਪ੍ਰੋਗਰਾਮ ਦੇ ਡਾਇਰੈਕਟਰ, ਪ੍ਰੋਡਿਊਸਰ ਅਤੇ ਮੀਡੀਆ ਪ੍ਰਮੋਟਰ ਰਾਜ ਕੁਮਾਰ ਸਾਕੀ ਨੇ ਗਾਇਕੀ ਦੇ ਖੇਤਰ ਵਿੱਚ ਅੱਗੇ ਵੱਧਣ ਦੇ ਇੱਛੁਕ ਨੌਜਵਾਨਾਂ ਅਤੇ ਕਲਾਕਾਰਾਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮੰਚ ਨਵੀਆਂ ਪ੍ਰਤਿਭਾਵਾਂ ਨੂੰ ਆਪਣੀ ਪਛਾਣ ਬਣਾਉਣ ਅਤੇ ਟੈਲੀਵਿਜ਼ਨ ਰਾਹੀਂ ਦਰਸ਼ਕਾਂ ਤੱਕ ਪਹੁੰਚਣ ਦਾ ਬਿਹਤਰ ਮੌਕਾ ਦੇਵੇਗਾ।
ਵਧੇਰੇ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਲਈ ਇੱਛੁਕ ਉਮੀਦਵਾਰ 8283042048 ‘ਤੇ ਸੰਪਰਕ ਕਰ ਸਕਦੇ ਹਨ।
