ਕਿਸ਼ਨਗੜ੍ਹ/ਜਲੰਧਰ 12 ਸਤੰਬਰ 2026 (ਦਿਲਬਾਗ ਸੱਲ੍ਹਣ)-: ਡੇਰਾ ਸੰਤ ਸਰਵਣ ਦਾਸ ਜੀ ਡੇਰਾ ਸੱਚਖੰਡ ਬੱਲਾਂ ਵਿਖੇ ਡੇਰੇ ਦੇ ਮੌਜ਼ੂਦਾ ਗੱਦੀਨਸ਼ੀਨ ਪਦਮਸ਼੍ਰੀ ਸ੍ਰੀਮਾਨ ਸੰਤ ਨਿਰੰਜਨ ਦਾਸ ਜੀ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਵਾਰਾਨਸੀ ਯੂਪੀ ਜੀ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਰਵਿਦਾਸ ਜੀ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨਾਲ ਸਬੰਧਤ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ । ਇਸ ਭਰਮੀ ਮੀਟਿੰਗ ਵਿੱਚ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਵਿੱਸਵ ਪੱਧਰ ਤੇ ਮਨਾਉਣ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸੁਆਮੀ ਬਲਰਾਮ ਰਾਏ ਜੀ ਬੂਟਾ ਮੰਡੀ, ਰਾਜ ਕੁਮਾਰ ਫਿਲੋਰ, ਮਨਦੀਪ ਜੱਸਲ,ਪ੍ਰਧਾਨ ਬਲਵਿੰਦਰ ਬੁੱਗਾ ਨੇ ਪਦਮਸ਼੍ਰੀ ਸ੍ਰੀਮਾਨ ਸੰਤ ਨਿਰੰਜਨ ਦਾਸ ਜੀ ਨੂੰ ਭਰੋਸਾ ਦਵਾਇਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾੰ ਪ੍ਰਕਾਸ਼ ਦਿਹਾੜਾ 20 ਫਰਵਰੀ 2027 ਨੂੰ ਮਨਾਇਆ ਜਾ ਰਿਹਾ ਹੈ ਉਸ ਸਬੰਧੀ ਜੋ ਵੀ ਆਦੇਸ਼ ਦਿੱਤੇ ਜਾਣਗੇ ਅਸੀਂ ਉਨ੍ਹਾਂ ਆਦੇਸ਼ਾਂ ਦੀ ਇਨ ਵਿਨ ਪਾਲਣਾ ਕਰਨ ਲਈ ਬਚਨਬੱਧ ਹੋਵਾਂਗੇ। ਇਸ ਮੌਕੇ ਵੱਖ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਸੰਤ ਕੁਲਵਿੰਦਰ ਰਾਮ,ਬਲਵਿੰਦਰ ਬੰਗਾ,ਸਾਂਪਲਹਾ, ਸਤੀਸ਼ ਸੁਮਨ, ਫਗਵਾੜਾ, ਜਤਿੰਦਰ ਬੰਧਣ,ਹੁਸਨ ਲਾਲ, ਕੁਲਵਿੰਦਰ ਬੈਂਸ, ਜਸਵਿੰਦਰ ਬੱਲ, ਪਵਨ ਕੁਮਾਰ, ਬਲਵੀਰ ਸਿੱਧੂ ਆਦਮਪੁਰ, ਸੰਦੀਪ ਸੁੱਚੀ ਪਿੰਡ,ਮਨਜੀਤ ਰਾਏ ਬੱਲ, ਕਮਲ ਭੈਰੋਂ, ਰਿੰਕੂ ਕਲੇਰ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਉਪਰੰਤ ਪਦਮਸ਼੍ਰੀ ਸ੍ਰੀਮਾਨ ਸੰਤ ਨਿਰੰਜਨ ਦਾਸ ਜੀ ਵਲੋਂ ਆਏ ਹੋਏ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਪਦਮਸ਼੍ਰੀ ਸ੍ਰੀਮਾਨ ਸੰਤ ਨਿਰੰਜਨ ਦਾਸ ਜੀ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ
