ਕਨੂੰਨ ਵਿਵਸਥਾ ਵਿੱਚ ਪੂਰੀ ਤਰ੍ਹਾਂ ਫੇਲ ਪੰਜਾਬ ਸਰਕਾਰ-: ਮਲਕੀਤ ਚੁੰਬਰ

ਆਪ ਸਰਕਾਰ ਬਾਬਾ ਸਾਹਿਬ ਅੰਬੇਡਕਰ ਜੀ ਦੀ ਤਸਵੀਰ ਦਫਤਰਾਂ ਵਿੱਚ ਲਾਕੇ ਡਰਾਮਾ ਕਰ ਰਹੀ ਹੈ

ਜਲੰਧਰ/ਨਕੋਦਰ 16 ਸਤੰਬਰ 2026 (ਦਿਲਬਾਗ ਸੱਲ੍ਹਣ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਨੂੰਨ ਵਿਵਸਥਾ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੈ ਜਿਸ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਤਸਵੀਰ ਦਫ਼ਤਰਾਂ ਵਿੱਚ ਲਾਉਣ ਦਾ ਡਰਾਮਾ ਕਰਨ ਵਾਲੀ ਸਰਕਾਰ ਕੋਲੋਂ ਬਾਬਾ ਸਾਹਿਬ ਦੇ ਸਟੈਚੂ ਦੀ ਸੁਰੱਖਿਆ ਨਹੀਂ ਹੋ ਪਾ ਰਹੀ ਇਸ ਸਰਕਾਰ ਵਿੱਚ ਹੁਣ ਤੱਕ 12 ਵਾਰ ਬਾਬਾ ਸਾਹਿਬ ਜੀ ਦੇ ਸਟੈਚੂ ਦੀ ਬੇਅਬਦੀ ਹੋਣ ਦੇ ਬਾਵਜੂਦ ਮੁੱਖ ਮੰਤਰੀ ਤੋਂ ਲੈ ਕੇ ਇਹਨਾਂ ਦੇ ਮੰਤਰੀ,ਐਮ ਐਲ ਏ, ਸੀਨੀਅਰ ਲੀਡਰਸ਼ਿਪ ਦੇ ਮੂੰਹ ਵਿੱਚੋਂ ਦੋਸੀਆ ਖਿਲਾਫ ਦੋ ਸ਼ਬਦ ਤੱਕ ਨਹੀਂ ਨਿਕਲੇ ਇਹ ਕਿਤੇ ਸਰਕਾਰ ਦੀ ਸ਼ਾਮ ਦਾਮ ਦੰਡ ਭੇਦ ਦੀ ਨੀਤੀ ਤਹਿਤ ਤਾ ਨਹੀਂ ਹੋ ਰਿਹਾ ਜਿਹੜਾ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਬੇਅਬਦੀ ਤੇ ਸਰਕਾਰ ਦੀ ਖਾਮੋਸ਼ੀ ਕਈ ਤਰ੍ਹਾਂ ਦੇ ਸੁਆਲ ਖੜੇ ਕਰਦੀ ਏ ਲੁਧਿਆਣਾ ਬਾਈਪਾਸ ਤੇ ਸਟੈਚੂ ਦੀ ਦੋ ਵਾਰ ਦੋ ਮਹੀਨੇ ਵਿੱਚ ਬੇਅਦਬੀ ਹੋ ਗਈ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ