ਹੁਸ਼ਿਆਰਪੁਰ/ ਕੁੱਕੜਾ 03 ਨਵੰਬਰ 2026 (ਦਿਲਬਾਗ ਸੱਲ੍ਹਣ)-: ਬੀਤੇ ਦਿਨੀਂ ਸੂਦ ਜਠੇਰੇ ਪਿੰਡ ਕੁੱਕੜਾਂ ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਵਿਖੇ ਸੂਦ ਜਠੇਰੇ ਪ੍ਰਬੰਧਕ ਕਮੇਟੀ ਰਜਿ: ਪਿੰਡ ਕੁੱਕੜਾਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਦੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਮਹਿੰਦਰ ਸੂਦ ਵਿਰਕ ਨੇ ਦੱਸਿਆ ਕਿ ਮਿਤੀ 09 ਨਵੰਬਰ ਨੂੰ ਸਵੇਰੇ 11:00 ਵਜੇ ਸਵੇਰੇ ਸ਼੍ਰੀ ਵਿਸ਼ਵਕਰਮਾ ਪੂਜਾ ਵਾਲੇ ਦਿਨ ਬੜੀ ਸ਼ਰਧਾ ਭਾਵਨਾ ਬਾਬਾ ਜੀ ਦੇ ਝੰਡੇ ਦੀ ਰਸਮ ਕੀਤੀ ਜਾਵੇਗੀ। ਇਸ ਸ਼ੁੱਭ ਮੌਕੇ ਬਾਬਾ ਜੀ ਦਾ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ ਅਤੇ ਸੂਦ ਜਠੇਰੇ ਪ੍ਰਬੰਧਕ ਕਮੇਟੀ ਰਜਿ: ਪਿੰਡ ਕੁੱਕੜਾਂ ਦੇ ਸਮੂਹ ਮੈਂਬਰ ਸਹਿਬਾਨ ਨੇ ਬੇਨਤੀ ਕੀਤੀ ਕਿ ਇਸ ਸ਼ੁਭ ਮੌਕੇ ਸਮੂਹ ਇਲਾਕੇ ਦੀਆਂ ਸੰਗਤਾਂ ਅਤੇ ਸੂਦ ਪਰਿਵਾਰ ਦੀਆਂ ਸੰਗਤਾਂ ਦਰਬਾਰ ਵਿਖੇ ਹੁੰਮ ਹੁੰਮਾਂ ਕੇ ਪਹੁੰਚਣ ਅਤੇ ਦਰਬਾਰ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਆਪਣਾ ਜੀਵਨ ਸਫ਼ਲਾ ਕਰਨ। ਇਸ ਮੌਕੇ ਹਰਸੁਖਤਿੰਦਰ ਪ੍ਰਸਾਦ ਸੂਦ, ਰਾਮ ਸਰੂਪ ਸੂਦ, ਭਾਗ ਰਾਮ ਸੂਦ , ਰਮਨ ਸੂਦ, ਨਰੇਸ਼ ਸੂਦ, ਬਲਵੰਤ ਸੂਦ , ਤਿਲਕ ਰਾਜ ਸੂਦ, ਦਿਲਾਵਰ ਸੂਦ, ਲਖਵੀਰ ਸੂਦ, ਪਰਮਜੀਤ ਸੂਦ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
ਪਿੰਡ ਕੁੱਕੜਾਂ ਵਿਖੇ ਸੂਦ ਜਠੇਰੇ ਬਾਬਾ ਜੀ ਦਾ ਭੰਡਾਰਾ ਮਿਤੀ 9 ਨਵੰਬਰ ਦਿਨ ਸੋਮਵਾਰ ਨੂੰ ਅਤੁੱਟ ਵਰਤੇਗਾ – ਸੂਦ ਵਿਰਕ
