ਵਰਦੀ ‘ਚ ਨੱਚਦੀ ਪੁਲਿਸ, ਡਿਊਟੀ ਤੋਂ ਦੂਰ — ਜਲੰਧਰ ਪੁਲਿਸ ਦਾ ਡਿਸ਼ਪਲਿਨ ਸਵਾਲਾਂ ‘ਚ

ਜਲੰਧਰ (ਸੁਮਿਤ ਕੁਮਾਰ) : ਸ਼ਹਿਰ ਅਤੇ ਦਿਹਾਤੀ ਜਲੰਧਰ ਦੇ ਕੁਝ ਪੁਲਿਸ ਥਾਣਿਆਂ ਵਿੱਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਉਣ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਪਰ ਵੱਡਾ ਸਵਾਲ ਇਹ ਹੈ ਕਿ ਜਦੋਂ ਥਾਣਿਆਂ ਵਿੱਚ ਆਮ ਲੋਕ ਇਨਸਾਫ਼ ਲਈ ਚੱਕਰ ਲਾ ਰਹੇ ਹਨ, ਉਸੇ ਸਮੇਂ ਪੁਲਿਸ ਅਧਿਕਾਰੀ ਵਰਦੀ ਪਾ ਕੇ ਨੱਚਦੇ-ਟੱਪਦੇ ਨਜ਼ਰ ਆਉਣ — ਕੀ ਇਹ ਕਾਨੂੰਨੀ ਤੌਰ ‘ਤੇ ਠੀਕ ਹੈ?

ਨਿਯਮ ਸਾਫ਼ ਹਨ ਕਿ ਪੁਲਿਸ ਅਧਿਕਾਰੀ ਵਰਦੀ ਪਾ ਕੇ ਡਾਂਸ ਜਾਂ ਮਨੋਰੰਜਨ ਸਿਰਫ਼ ਉਸ ਵੇਲੇ ਕਰ ਸਕਦੇ ਹਨ, ਜਦੋਂ ਉਹ ਕਿਸੇ ਸਰਕਾਰੀ ਪ੍ਰੋਗਰਾਮ ਦਾ ਹਿੱਸਾ ਹੋਣ ਅਤੇ ਉੱਚ ਅਧਿਕਾਰੀਆਂ ਦੀ ਮਨਜ਼ੂਰੀ ਪ੍ਰਾਪਤ ਹੋਵੇ। ਜਿਵੇਂ ਕਿ ਪੁਲਿਸ ਵੱਲੋਂ ਕਰਵਾਏ ਗਏ ਸੱਭਿਆਚਾਰਕ ਸਮਾਗਮ, ਸਕੂਲ ਅਵੇਅਰਨੈਸ ਇਵੈਂਟ ਜਾਂ ਰਾਸ਼ਟਰੀ ਦਿਵਸਾਂ ਦੇ ਪ੍ਰੋਗਰਾਮ।

ਪਰ ਜਲੰਧਰ ‘ਚ ਸਾਹਮਣੇ ਆਈਆਂ ਵੀਡੀਓਜ਼ ‘ਚ ਨਾ ਤਾਂ ਕਿਸੇ ਸਰਕਾਰੀ ਪ੍ਰੋਗਰਾਮ ਦੀ ਪੁਸ਼ਟੀ ਹੋ ਰਹੀ ਹੈ ਅਤੇ ਨਾ ਹੀ ਉੱਚ ਅਧਿਕਾਰੀਆਂ ਦੀ ਮਨਜ਼ੂਰੀ ਦਾ ਕੋਈ ਸਪਸ਼ਟ ਜ਼ਿਕਰ। ਇਸ ਕਾਰਨ ਲੋਕਾਂ ਵਿੱਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕੀ ਪੁਲਿਸ ਖੁਦ ਹੀ ਕਾਨੂੰਨ ਤੋਂ ਉੱਪਰ ਸਮਝਣ ਲੱਗ ਪਈ ਹੈ?

ਸਮਾਜਿਕ ਵਰਗਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਵਰਦੀ ਸਿਰਫ਼ ਕੱਪੜਾ ਨਹੀਂ, ਸਗੋਂ ਡਿਸ਼ਪਲਿਨ, ਇਮਾਨਦਾਰੀ ਅਤੇ ਜ਼ਿੰਮੇਵਾਰੀ ਦੀ ਨਿਸ਼ਾਨੀ ਹੈ। ਜੇਕਰ ਉਹੀ ਵਰਦੀ ਪਾ ਕੇ ਨਿਯਮਾਂ ਦੀ ਉਲੰਘਣਾ ਹੋਵੇ, ਤਾਂ ਆਮ ਜਨਤਾ ਦਾ ਭਰੋਸਾ ਹਿਲਦਾ ਹੈ।

ਹੁਣ ਨਜ਼ਰਾਂ ਜਲੰਧਰ ਪੁਲਿਸ ਪ੍ਰਸ਼ਾਸਨ ‘ਤੇ ਟਿਕੀਆਂ ਹਨ —

ਕੀ ਇਸ ਮਾਮਲੇ ‘ਚ ਜਾਂਚ ਹੋਏਗੀ?

ਕੀ ਇਹ ਸਪਸ਼ਟ ਕੀਤਾ ਜਾਵੇਗਾ ਕਿ ਵਰਦੀ ‘ਚ ਨੱਚਣ ਲਈ ਮਨਜ਼ੂਰੀ ਸੀ ਜਾਂ ਨਹੀਂ?

ਅਤੇ ਸਭ ਤੋਂ ਵੱਡਾ ਸਵਾਲ — ਕੀ ਕਾਨੂੰਨ ਸਭ ਲਈ ਇੱਕੋ ਜਿਹਾ ਹੈ?

 

https://www.facebook.com/share/v/1AN1vCi69x

https://youtube.com/shorts/UrXc4EPEiMQ?si=J-UCt0CoSZdu-XXV