ਗੋਲਡ ਰਿਕਾਰਡ ਮਿਊਜ਼ਿਕ ਵੱਲੋਂ ਦੋਗਾਣਾ ਜੋੜੀ ਗੁਰਮਿੰਦਰ ਗੋਲਡੀ ਤੇ ਹਰਜੀਤ ਹਨੀ ਦਾ ਨਵਾਂ ਧਾਰਮਿਕ ਸ਼ਬਦ “ਜੈ ਗੁਰੂਦੇਵ” ਰਿਲੀਜ਼ — ਜਸਬੀਰ ਦੋਲੀਕੇ

ਗੋਲਡ ਰਿਕਾਰਡ ਮਿਊਜ਼ਿਕ ਵੱਲੋਂ ਦੋਗਾਣਾ ਜੋੜੀ ਗੁਰਮਿੰਦਰ ਗੋਲਡੀ ਤੇ ਹਰਜੀਤ ਹਨੀ ਦਾ ਨਵਾਂ ਧਾਰਮਿਕ ਸ਼ਬਦ “ਜੈ ਗੁਰੂਦੇਵ” ਰਿਲੀਜ਼
— ਜਸਬੀਰ ਦੋਲੀਕੇ
ਜਲੰਧਰ, 14 ਜਨਵਰੀ (ਬਿਊਰੋ)
ਗੋਲਡ ਰਿਕਾਰਡ ਮਿਊਜ਼ਿਕ ਕੰਪਨੀ ਵੱਲੋਂ ਦੋਗਾਣਾ ਜੋੜੀ ਗੁਰਮਿੰਦਰ ਗੋਲਡੀ ਅਤੇ ਹਰਜੀਤ ਹਨੀ ਦਾ ਨਵਾਂ ਧਾਰਮਿਕ ਸ਼ਬਦ “ਜੈ ਗੁਰੂਦੇਵ” ਅਧਿਕਾਰਕ ਤੌਰ ‘ਤੇ ਰਿਲੀਜ਼ ਕੀਤਾ ਗਿਆ। ਇਸ ਸ਼ਬਦ ਨੂੰ ਪ੍ਰਸਿੱਧ ਗੀਤਕਾਰ ਜਸਬੀਰ ਦੋਲੀਕੇ ਵਾਲੇ ਨੇ ਲਿਖਿਆ ਹੈ।
ਇਸ ਧਾਰਮਿਕ ਰਚਨਾ ਦਾ ਸੰਗੀਤ ਅਤੇ ਵੀਡੀਓ ਅਮਨ ਸਟ੍ਰਿੰਗ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਦੀ ਸ਼ੂਟਿੰਗ ਵੱਖ-ਵੱਖ ਸਥਾਨਾਂ ‘ਤੇ ਕੀਤੀ ਗਈ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਜਸਬੀਰ ਦੋਲੀਕੇ ਵਾਲੇ ਨੇ ਦੱਸਿਆ ਕਿ “ਜੈ ਗੁਰੂਦੇਵ” ਸ਼ਬਦ ਦੋਗਾਣੇ ਦੇ ਰੂਪ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਗਤ “ਜੈ ਗੁਰੂਦੇਵ” ਕਹਿ ਕੇ ਸੱਦਾ ਦੇਵੇ, ਤਾਂ ਅੱਗੋਂ “ਧੰਨ ਗੁਰੂਦੇਵ” ਕਹਿ ਕੇ ਜਵਾਬ ਦੇਣਾ ਚਾਹੀਦਾ ਹੈ — ਇਹੀ ਸੰਦੇਸ਼ ਇਸ ਸ਼ਬਦ ਵਿੱਚ ਦਰਸਾਇਆ ਗਿਆ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਜਨਮ ਦਿਹਾੜੇ ਦੇ ਮੌਕੇ ਸੰਗਤਾਂ ਵੱਡੇ ਉਤਸ਼ਾਹ ਨਾਲ ਸਾਫ਼-ਸਫ਼ਾਈ ਕਰਦੀਆਂ ਹਨ ਅਤੇ ਬੇਗਮਪੁਰੇ ਦੀ ਉਸ ਸੋਚ ਨੂੰ ਯਾਦ ਕਰਦੀਆਂ ਹਨ, ਜਿੱਥੇ ਹਰ ਇਨਸਾਨ ਨੂੰ ਬਰਾਬਰ ਸਮਝਿਆ ਜਾਂਦਾ ਹੈ ਅਤੇ ਕਿਸੇ ਕਿਸਮ ਦਾ ਭੇਦਭਾਵ ਨਹੀਂ ਹੁੰਦਾ।
ਸਾਰੀ ਟੀਮ ਵੱਲੋਂ ਇਸ ਸ਼ਬਦ ਰਾਹੀਂ ਇੱਕ ਨਿਮਾਣੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਗੋਲਡ ਰਿਕਾਰਡ ਮਿਊਜ਼ਿਕ ਵੱਲੋਂ ਯੂਟਿਊਬ ਅਤੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਅੱਪਲੋਡ ਕੀਤਾ ਗਿਆ ਹੈ।
ਅੰਤ ਵਿੱਚ ਟੀਮ ਵੱਲੋਂ ਸਭ ਸਹਿਯੋਗੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਬੇਨਤੀ ਕੀਤੀ ਗਈ ਕਿ ਉਹ ਪਹਿਲਾਂ ਰਿਲੀਜ਼ ਹੋਇਆ ਧਾਰਮਿਕ ਸ਼ਬਦ “ਵਾਗ ਪਿਆਰ ਬਖ਼ਸ਼ੋ ਜੀ” ਵੀ ਜ਼ਰੂਰ ਸੁਣਨ।