ਜਲੰਧਰ (ਸੁਮਿਤ ਕੁਮਾਰ) ਜਲੰਧਰ ਸ਼ਹਿਰ ਵਿੱਚ ਨਜਾਇਜ਼ ਉਸਾਰੀਆਂ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਜਲੰਧਰ ਦੇ ਟਾਵਰ ਇਨਕਲੇਵ ਫੇਜ਼–2 ਤੋਂ ਸਾਹਮਣੇ ਆਇਆ ਹੈ, ਜਿੱਥੇ ਕ੍ਰਿਕਟ ਸਟੇਡੀਅਮ ਦੇ ਨਜ਼ਦੀਕ ਦਸ਼ਮੇਸ਼ ਜੁਏਲਰ ਦੇ ਬੈਕ ਸਾਈਡ ਅਤੇ ਕੋਠੀ ਨੰਬਰ 15 ਦੇ ਬਿਲਕੁਲ ਸਾਹਮਣੇ ਦੋ ਦੁਕਾਨਾਂ ਨਜਾਇਜ਼ ਅਤੇ ਅਨਅਧਿਕਾਰਿਤ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਦੋਨੋਂ ਦੁਕਾਨਾਂ ਬਿਨਾਂ ਕਿਸੇ ਮਨਜ਼ੂਰੀ ਦੇ ਤਿਆਰ ਕੀਤੀਆਂ ਜਾ ਰਹੀਆਂ ਹਨ। ਨਾਂ ਹੀ ਇਨ੍ਹਾਂ ਦੇ ਅੱਗੇ ਕਿਸੇ ਵੀ ਤਰ੍ਹਾਂ ਦੀ ਪਾਰਕਿੰਗ ਦੀ ਜਗ੍ਹਾ ਛੱਡੀ ਗਈ ਹੈ ਅਤੇ ਨਾਂ ਹੀ ਬਿਲਡਿੰਗ ਬਾਇਲੋਜ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਹ ਉਸਾਰੀ ਪੂਰੀ ਤਰ੍ਹਾਂ ਬਿਲਡਿੰਗ ਬਾਇਲੋਜ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਸ਼ਰੇਆਮ ਨਜਾਇਜ਼ ਉਸਾਰੀ ਦੇ ਬਾਵਜੂਦ ਬਿਲਡਿੰਗ ਵਿਭਾਗ ਪੂਰੀ ਤਰ੍ਹਾਂ ਚੁੱਪ ਧਾਰੇ ਬੈਠਾ ਨਜ਼ਰ ਆ ਰਿਹਾ ਹੈ, ਜਿਸ ਨਾਲ ਵਿਭਾਗ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ। ਇਸ ਨਜਾਇਜ਼ ਉਸਾਰੀ ਕਾਰਨ ਸਰਕਾਰ ਦੇ ਸਰਕਾਰੀ ਰੈਵਿਨਿਊ ਨੂੰ ਵੀ ਵੱਡਾ ਨੁਕਸਾਨ ਪਹੁੰਚ ਰਿਹਾ ਹੈ।
📢 ਮੰਗ : ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਜਾਂਦੀ ਹੈ ਕਿ ਨਜਾਇਜ਼ ਤਰੀਕੇ ਨਾਲ ਬਣ ਰਹੀਆਂ ਦੋਨੋਂ ਦੁਕਾਨਾਂ ਦੀ ਤੁਰੰਤ ਜਾਂਚ ਕਰਵਾਈ ਜਾਵੇ। ਬਿਲਡਿੰਗ ਬਾਇਲੋਜ ਦੀ ਉਲੰਘਣਾ ਘਰ ਬਣਾਈਆਂ ਜਾ ਰਹੀਆਂ ਇਹ ਦੋਨੋਂ ਦੁਕਾਨਾਂ ਨੂੰ ਤੁਰੰਤ ਡਿਮੋਲਿਸ਼ਨ ਦੇ ਆਰਡਰ ਜਾਰੀ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਨਜਾਇਜ਼ ਉਸਾਰੀ ਕਰਨ ਵਾਲਿਆਂ ਨੂੰ ਸਖ਼ਤ ਸੁਨੇਹਾ ਦਿੱਤਾ ਜਾ ਸਕੇ।

![]()


