ਜਲੰਧਰ (ਸੁਮਿਤ ਕੁਮਾਰ) ਜਲੰਧਰ ਦੇ ਬਸਤੀ ਪੀਰ ਦਾਦ ਰੋਡ, ਸੇਠੀ ਇੰਡਸਟਰੀਅਲ ਪੈਕ ਵੈਲ ਦੇ ਸਾਹਮਣੇ ਬਣ ਰਹੀ ਇੱਕ ਬਿਲਡਿੰਗ ਪੂਰੀ ਤਰ੍ਹਾਂ ਨਜਾਇਜ਼ ਤਰੀਕੇ ਨਾਲ ਉਸਾਰੀ ਅਧੀਨ ਹੈ। ਇਸ ਮਾਮਲੇ ਵਿੱਚ Municipal Corporation Jalandhar ਵੱਲੋਂ ਸਿਰਫ਼ ਨੋਟਿਸ ਹੀ ਜਾਰੀ ਕੀਤਾ ਗਿਆ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨੋਟਿਸ ਦੇ ਬਾਵਜੂਦ ਵੀ ਨਜਾਇਜ਼ ਉਸਾਰੀ ਦਾ ਕੰਮ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਮਿਲੀ ਜਾਣਕਾਰੀ ਮੁਤਾਬਕ, ਨਗਰ ਨਿਗਮ ਨੇ ਬਿਲਡਿੰਗ ‘ਤੇ ਨੋਟਿਸ ਚਿਪਕਾ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਤਾਂ ਕੀਤੀ, ਪਰ ਜਮੀਨੀ ਹਕੀਕਤ ਵਿੱਚ ਨਾ ਤਾਂ ਉਸਾਰੀ ਨੂੰ ਰੋਕਿਆ ਗਿਆ ਅਤੇ ਨਾ ਹੀ ਕੋਈ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਨੋਟਿਸ ਸਿਰਫ਼ ਕਾਗਜ਼ੀ ਕਾਰਵਾਈ ਬਣ ਕੇ ਰਹਿ ਗਿਆ ਹੈ।
ਇਸ ਨਜਾਇਜ਼ ਉਸਾਰੀ ਕਾਰਨ ਸਰਕਾਰ ਦੇ ਸਰਕਾਰੀ ਰੈਵੇਨਿਊ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ, ਜਦਕਿ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਨੀਅਤ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਇਲਾਕੇ ਦੇ ਲੋਕ ਪੁੱਛ ਰਹੇ ਹਨ ਕਿ ਜਦੋਂ ਨੋਟਿਸ ਜਾਰੀ ਹੋ ਚੁੱਕਾ ਹੈ ਤਾਂ ਉਸਾਰੀ ਅਜੇ ਤੱਕ ਕਿਵੇਂ ਜਾਰੀ ਹੈ?
ਆਮ ਪਬਲਿਕ ਦੀ ਮੰਗ ਹੈ ਕਿ ਇਸ ਨਜਾਇਜ਼ ਬਿਲਡਿੰਗ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਸਾਰੀ ਨੂੰ ਫੌਰਨ ਰੋਕਿਆ ਜਾਵੇ ਅਤੇ ਬਿਲਡਿੰਗ ਨੂੰ ਡਿਮੋਲਿਸ਼ ਕਰਕੇ ਜਿੰਮੇਵਾਰ ਅਧਿਕਾਰੀਆਂ ਅਤੇ ਉਸਾਰੀ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇ, ਤਾਂ ਜੋ ਕਾਨੂੰਨ ਦੀ ਧੱਜੀਆਂ ਉਡਾਉਣ ਵਾਲਿਆਂ ਨੂੰ ਸਪਸ਼ਟ ਸੰਦੇਸ਼ ਮਿਲ ਸਕੇ।
![]()
![]()
![]()


