ਜਲੰਧਰ (ਮਨਪ੍ਰੀਤ) : ਅੱਜ ਪਿੰਡ ਖਹਿਰਾ ਮਾਝਾ ਦੇ ਸਰਪੰਚ ਸਰਦਾਰ ਬਲਜੀਤ ਸਿੰਘ ਜੀ ਨੰਬਰਦਾਰ ਦੇ ਗ੍ਰਹਿ ਵਿਖੇ ਡੇਰਾ ਸਿੱਧ ਵਜ਼ੀਰ ਪਿੰਡ ਔਜਲਾ ਤੋਂ ਬਾਬਾ ਸੁੱਚਾ ਸਿੰਘ ਜੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਪਾਵਨ ਮੌਕੇ ’ਤੇ ਸਰਦਾਰ ਬਲਜੀਤ ਸਿੰਘ ਜੀ ਨੰਬਰਦਾਰ ਅਤੇ ਮਾਤਾ ਮਹਿੰਦਰ ਕੌਰ ਜੀ ਵੱਲੋਂ ਬਾਬਾ ਜੀ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੌਰਾਨ ਜਥੇਦਾਰ ਕੁੰਦਨ ਸਿੰਘ ਜੀ, ਸਰਦਾਰ ਸੁਖਵੰਤ ਸਿੰਘ ਜੀ (ਯੂਐਸਏ), ਸਰਦਾਰ ਕੁਲਵੰਤ ਸਿੰਘ ਜੀ (ਯੂਐਸਏ) ਅਤੇ ਸਰਦਾਰ ਸੁਰਜੀਤ ਸਿੰਘ ਜੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਭ ਨੇ ਬਾਬਾ ਸੁੱਚਾ ਸਿੰਘ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।
ਬਾਬਾ ਸੁੱਚਾ ਸਿੰਘ ਜੀ ਵੱਲੋਂ ਸਰਦਾਰ ਬਲਜੀਤ ਸਿੰਘ ਜੀ ਨੰਬਰਦਾਰ ਦੇ ਪਰਿਵਾਰ ਨੂੰ ਖੁਸ਼ਹਾਲੀ, ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਲਈ ਦਿਲੋਂ ਅਸੀਸਾਂ ਬਖ਼ਸ਼ੀਆਂ ਗਈਆਂ।
