ਜਲੰਧਰ (ਮਨਪ੍ਰੀਤ): ਜਲੰਧਰ ਦੇ ਪਿੰਡ ਖਹਿਰਾ ਮਾਝਾ ਵਿਖੇ ਐਨਆਰਆਈ ਵੀਰਾਂ ਵੱਲੋਂ ਖੁਸ਼ੀ ਦਾ ਪ੍ਰੋਗਰਾਮ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਭਾਈ ਕਰਮ ਸਿੰਘ ਜੀ ਨੂਰਪੁਰੀ ਆਪਣੇ ਜੱਥੇ ਦੇ ਨਾਲ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਸੰਗਤਾਂ ਨੂੰ ਨਾਮ-ਸਿਮਰਨ ਨਾਲ ਜੋੜਿਆ।
ਪ੍ਰੋਗਰਾਮ ਦੌਰਾਨ ਐਨਆਰਆਈ ਸਰਦਾਰ ਸੁਖਵੰਤ ਸਿੰਘ ਜੀ ਖਹਿਰਾ, ਕੁਲਵੰਤ ਸਿੰਘ ਜੀ ਖਹਿਰਾ, ਅਤੇ ਬਲਜੀਤ ਸਿੰਘ ਜੀ ਖਹਿਰਾ ਨੰਬਰਦਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਰਦਾਰ ਬਲਜੀਤ ਸਿੰਘ ਜੀ ਨੰਬਰਦਾਰ ਵੱਲੋਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਜਥੇਦਾਰ ਕੁੰਦਨ ਸਿੰਘ ਜੀ ਅਤੇ ਸੁਰਜੀਤ ਸਿੰਘ ਜੀ ਦੀ ਹਾਜ਼ਰੀ ਨੇ ਪ੍ਰੋਗਰਾਮ ਦੀ ਰੌਣਕ ਹੋਰ ਵਧਾ ਦਿੱਤੀ। ਸਮੂਹ ਸੰਗਤਾਂ ਨੇ ਐਨਆਰਆਈ ਵੀਰਾਂ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।
