ਪਵਿੱਤਰ ਰਮਜ਼ਾਨ ਮਹੀਨੇ ਦੌਰਾਨ ਮਸ਼ਹੂਰ ਗਾਇਕ Khan Saab ਨੇ ਸਉਦੀ ਅਰਬ ਦੇ ਮੱਕਾ ਮੁਕੱਦਸ ਵਿਚ ਸਥਿਤ Masjid al-Haram ਵਿੱਚ ਉਮਰਾ ਅਦਾ ਕੀਤੀ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਤਸਵੀਰਾਂ ਵਿੱਚ ਉਹ ਅਹਰਾਮ ਪਹਿਨ ਕੇ ਕਾਬਾ ਸ਼ਰੀਫ਼ ਦੇ ਸਾਹਮਣੇ ਦੂਆ ਕਰਦੇ ਨਜ਼ਰ ਆ ਰਹੇ ਹਨ।
ਇਸ ਰੂਹਾਨੀ ਸਫਰ ਦੌਰਾਨ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਯਾਦ ਕਰਦੇ ਹੋਏ ਖ਼ਾਸ ਦੂਆ ਕੀਤੀ ਅਤੇ ਆਪਣੀ ਕਾਮਯਾਬੀ ਲਈ ਉਨ੍ਹਾਂ ਦੀ ਕੁਰਬਾਨੀਆਂ ਦਾ ਸ਼ੁਕਰ ਅਦਾ ਕੀਤਾ। ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਵੀ ਸੋਸ਼ਲ ਮੀਡੀਆ ‘ਤੇ ਮੁਬਾਰਕਬਾਦਾਂ ਦਾ ਸਿਲਸਿਲਾ ਜਾਰੀ ਹੈ।
ਰਮਜ਼ਾਨ ਦੇ ਬਰਕਤਾਂ ਭਰੇ ਮਹੀਨੇ ਵਿੱਚ ਕੀਤੀ ਗਈ ਉਮਰਾ ਨੂੰ ਬਹੁਤ ਹੀ ਖ਼ਾਸ ਅਤੇ ਸਵਾਬ ਵਾਲਾ ਮੰਨਿਆ ਜਾਂਦਾ ਹੈ। Khan Saab ਦਾ ਇਹ ਰੂਹਾਨੀ ਪਲ ਉਨ੍ਹਾਂ ਦੇ ਫੈਨਜ਼ ਲਈ ਵੀ ਪ੍ਰੇਰਣਾਦਾਇਕ ਬਣ ਗਿਆ ਹੈ।




