ਗਰੀਬਾਂ ਦੇ ਹੱਕਾਂ ਲਈ ਲੜਨ ਵਾਲੇ ਸਰਦਾਰ ਮਦਨ ਸਿੰਘ ਕੋਰੋਟਾਣੇ ਨੂੰ ਜਨਮ ਦਿਨ ਦੀਆਂ ਵਧਾਈਆਂ

ਜਲੰਧਰ : ਸਮਾਜ ਸੇਵਾ ਅਤੇ ਗਰੀਬਾਂ ਦੇ ਹੱਕਾਂ ਲਈ ਲੰਬੇ ਸਮੇਂ ਤੋਂ ਅਵਾਜ਼ ਬੁਲੰਦ ਕਰਨ ਵਾਲੇ ਗਲੋਬਲ ਅਵੇਅਰਨੈਸ ਟਰਸਟ ਫੋਰ ਅਵੇਅਰਨੈਸ (Rights of the Poor) ਦੇ ਪੰਜਾਬ ਪ੍ਰਧਾਨ ਸਰਦਾਰ ਮਦਨ ਸਿੰਘ ਕੋਰੋਟਾਣੇ ਦਾ ਅੱਜ ਜਨਮ ਦਿਨ ਬੜੀ ਖੁਸ਼ੀ ਅਤੇ ਸਤਿਕਾਰ ਨਾਲ ਮਨਾਇਆ ਗਿਆ।
ਸਰਦਾਰ ਮਦਨ ਸਿੰਘ ਕੋਰੋਟਾਣੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਹਨ ਅਤੇ ਖਾਸ ਕਰਕੇ ਰਵਿਦਾਸੀਆ ਸਮਾਜ ਦੇ ਹੱਕਾਂ ਲਈ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਹਨ। ਜਦੋਂ ਵੀ ਸਮਾਜ ਨਾਲ ਕੋਈ ਧੱਕਾ ਜਾਂ ਅਨਿਆਇ ਹੁੰਦਾ ਹੈ, ਉਹ ਬਿਨਾਂ ਕਿਸੇ ਡਰ ਦੇ ਆਵਾਜ਼ ਉਠਾਉਂਦੇ ਹਨ ਅਤੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਹਮੇਸ਼ਾ ਅੱਗੇ ਆਉਂਦੇ ਹਨ।
ਸਮਾਜਕ ਭਲਾਈ ਲਈ ਉਹਨਾਂ ਵੱਲੋਂ ਕਈ ਮਹੱਤਵਪੂਰਨ ਕਦਮ ਵੀ ਚੁੱਕੇ ਗਏ ਹਨ। ਬੱਚਿਆਂ ਦੀ ਪੜ੍ਹਾਈ ਲਈ ਸਕਾਲਰਸ਼ਿਪਾਂ, ਗਰੀਬ ਪਰਿਵਾਰਾਂ ਦੀ ਮਦਦ ਅਤੇ ਸਮਾਜਿਕ ਜਾਗਰੂਕਤਾ ਦੇ ਕੰਮਾਂ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਹੈ। ਇਸੇ ਕਾਰਨ ਉਹਨਾਂ ਨੂੰ ਕਈ ਵਰਗਾਂ ਵੱਲੋਂ ਬਹੁਤ ਆਦਰ ਅਤੇ ਸਤਿਕਾਰ ਮਿਲਦਾ ਹੈ।
ਇਸ ਮੌਕੇ ਅਦਾਰਾ ਟਾਈਮ ਟੀਵੀ ਪੰਜਾਬ ਵੱਲੋਂ ਵੀ ਸਰਦਾਰ ਮਦਨ ਸਿੰਘ ਕੋਰੋਟਾਣੇ ਨੂੰ ਜਨਮ ਦਿਨ ਦੀਆਂ ਦਿਲੋਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਉਹਨਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਗਈ।
ਇਸ ਦੇ ਨਾਲ ਹੀ ਏਕਤਾ ਪ੍ਰੈਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਮਿਤ ਕੁਮਾਰ ਵੱਲੋਂ ਵੀ ਸਰਦਾਰ ਮਦਨ ਸਿੰਘ ਕੋਰੋਟਾਣੇ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਹਨਾਂ ਦੇ ਸਮਾਜਿਕ ਯੋਗਦਾਨ ਦੀ ਭਰਪੂਰ ਸਰਾਹਨਾ ਕੀਤੀ ਗਈ।
ਇਸ ਖੁਸ਼ੀ ਦੇ ਮੌਕੇ ਉਨ੍ਹਾਂ ਦੇ ਪੁਰਾਣੇ ਸਾਥੀ ਬਿਧੀ ਚੰਦ ਬੱਬੂ ਵੱਲੋਂ ਵੀ ਵਿਦੇਸ਼ ਤੋਂ ਜਲੰਧਰ ਲਈ ਖਾਸ ਸੁਨੇਹਾ ਭੇਜ ਕੇ ਸਰਦਾਰ ਮਦਨ ਸਿੰਘ ਕੋਰੋਟਾਣੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਉਹਨਾਂ ਦੀ ਸਮਾਜ ਸੇਵਾ ਨੂੰ ਕਾਬਿਲ-ਏ-ਤਾਰੀਫ ਦੱਸਿਆ ਗਿਆ।
ਸਮਾਜ ਦੇ ਕਈ ਆਗੂਆਂ ਅਤੇ ਸਾਥੀਆਂ ਨੇ ਕਿਹਾ ਕਿ ਸਰਦਾਰ ਮਦਨ ਸਿੰਘ ਕੋਰੋਟਾਣੇ ਵਰਗੇ ਲੋਕ ਸਮਾਜ ਲਈ ਇੱਕ ਪ੍ਰੇਰਣਾ ਹਨ, ਜੋ ਹਮੇਸ਼ਾ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਰਹਿੰਦੇ ਹਨ।
ਅਦਾਰਾ ਟਾਈਮ ਟੀਵੀ ਪੰਜਾਬ ਵੱਲੋਂ ਇਕ ਵਾਰ ਫਿਰ ਸਰਦਾਰ ਮਦਨ ਸਿੰਘ ਕੋਰੋਟਾਣੇ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ।