ਭਾਗ–2 : ਅਰਬਨ ਐਸਟੇਟ ਫੇਜ਼-2 ਦਾ “ਨਿਊ ਬੋਬੀ ਢਾਬਾ” ਵਿਵਾਦ ਗਹਿਰਾਇਆ – ਨਜਾਇਜ਼ ਸ਼ਰਾਬ ਪਿਲਾਉਣ ਦੇ ਦੋਸ਼ਾਂ ’ਤੇ ਪ੍ਰਸ਼ਾਸਨ ਚੁੱਪ

ਸਵਾਲਾਂ ਦੇ ਘੇਰੇ ਵਿੱਚ ਢਾਬੇ ਦਾ ਮਾਲਕ, ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਭੂਮਿਕਾ ’ਤੇ ਵੀ ਉਠ ਰਹੇ ਗੰਭੀਰ ਸਵਾਲ

ਜਲੰਧਰ (Time TV Punjab):
ਅਰਬਨ ਐਸਟੇਟ ਫੇਸ-2 ਵਿੱਚ ਸਥਿਤ “ਨਿਊ ਬੋਬੀ ਵੈਜ ਐਂਡ ਨੋਨ ਵੈਜ ਢਾਬਾ” ਨਾਲ ਜੁੜੇ ਨਜਾਇਜ਼ ਸ਼ਰਾਬ ਪਿਲਾਉਣ ਦੇ ਦੋਸ਼ਾਂ ਦਾ ਮਾਮਲਾ ਹੁਣ ਹੋਰ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ। Time TV Punjab ਵੱਲੋਂ ਕੀਤੀ ਗਈ ਜਾਂਚ ਦੌਰਾਨ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਗਤੀਵਿਧੀ ਕੋਈ ਇੱਕ-ਅੱਧ ਦਿਨ ਦੀ ਨਹੀਂ, ਸਗੋਂ ਕਾਫ਼ੀ ਸਮੇਂ ਤੋਂ ਖੁੱਲ੍ਹੇਆਮ ਚੱਲ ਰਹੀ ਹੈ।

ਇਲਾਕਾ ਵਾਸੀਆਂ ਦਾ ਦਾਅਵਾ ਹੈ ਕਿ ਢਾਬੇ ਦੇ ਅੰਦਰ ਗਾਹਕਾਂ ਨੂੰ ਖਾਣ-ਪੀਣ ਦੇ ਨਾਲ ਨਾਲ ਸ਼ਰਾਬ ਪਿਲਾਈ ਜਾਂਦੀ ਹੈ, ਜੋ ਕਿ ਸਾਫ਼ ਤੌਰ ’ਤੇ ਪੰਜਾਬ ਐਕਸਾਈਜ਼ ਨਿਯਮਾਂ ਦੀ ਉਲੰਘਣਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਥਾਂ ’ਤੇ ਅਹਾਤੇ ਦਾ ਵੈਧ ਲਾਇਸੈਂਸ ਨਹੀਂ ਹੈ ਤਾਂ ਉੱਥੇ ਸ਼ਰਾਬ ਪਿਲਾਉਣਾ ਕਾਨੂੰਨੀ ਤੌਰ ’ਤੇ ਮਨਜ਼ੂਰ ਨਹੀਂ।
ਸਵਾਲ ਇਹ ਵੀ ਉੱਠ ਰਿਹਾ ਹੈ ਕਿ ਜੇਕਰ ਇਹ ਸਭ ਕੁਝ ਖੁੱਲ੍ਹੇਆਮ ਹੋ ਰਿਹਾ ਹੈ ਤਾਂ ਜਲੰਧਰ ਪੁਲਿਸ ਕਮਿਸ਼ਨਰੇਟ ਅਤੇ ਐਕਸਾਈਜ਼ ਡਿਪਾਰਟਮੈਂਟ ਇਸ ਮਾਮਲੇ ਵਿੱਚ ਹੁਣ ਤੱਕ ਚੁੱਪ ਕਿਉਂ ਹਨ। ਇਲਾਕਾ ਨਿਵਾਸੀਆਂ ਦਾ ਮੰਨਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਸਥਾਨਕ ਲੋਕਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਢਾਬੇ ਜਾਂ ਰੈਸਟੋਰੈਂਟ ਵਿੱਚ ਬਿਨਾਂ ਲਾਇਸੈਂਸ ਦੇ ਸ਼ਰਾਬ ਪਿਲਾਈ ਜਾਂਦੀ ਹੈ ਤਾਂ ਇਹ ਨਾ ਸਿਰਫਕਾਨੂੰਨੀ ਤੌਰ ’ਤੇ ਗਲਤ ਹੈ, ਸਗੋਂ ਇਲਾਕੇ ਦੇ ਮਾਹੌਲ ਅਤੇ ਕਾਨੂੰਨ-ਵਿਵਸਥਾ ਲਈ ਵੀ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਜਲੰਧਰ ਪੁਲਿਸ ਅਤੇ ਐਕਸਾਈਜ਼ ਵਿਭਾਗ ਇਸ ਮਾਮਲੇ ਵਿੱਚ ਕੀ ਕਦਮ ਚੁੱਕਦੇ ਹਨ ਅਤੇ ਕੀ ਇਸ ਢਾਬੇ ’ਤੇ ਲੱਗੇ ਦੋਸ਼ਾਂ ਦੀ ਕੋਈ ਸਰਕਾਰੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਜਾਂ ਨਹੀਂ।
Time TV Punjab ਇਸ ਮਾਮਲੇ ’ਤੇ ਆਪਣੀ ਨਜ਼ਰ ਬਣਾਈ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਨਾਲ ਜੁੜੀਆਂ ਹੋਰ ਹਕੀਕਤਾਂ ਵੀ ਸਾਹਮਣੇ ਲਿਆਂਦੀਆਂ ਜਾਣਗੀਆਂ।