✨️ਨਜਾਇਜ਼ ਉਸਾਰੀ ‘ਤੇ ਨਿਗਮ ਦੀ ਚੁੱਪੀ — ਰਿਸ਼ਵਤ ਦੇ ਸਾਏ ਹੇਠ ਚੜ੍ਹ ਰਹੀ ਦੋ ਮੰਜ਼ਲਾ ਦੁਕਾਨ!

ਨਗਰ ਨਿਗਮ ਜਲੰਧਰ ਦੇ ਅਧਿਕਾਰੀ ,ਮੌਜੂਦਾ ਕੌਂਸਲਰ ਜਾਂ ਬਿਲਡਿੰਗ ਮਾਲਕ ਦੀ ਗੁੰਡਾਗਰਦੀ ? ਕੀ ਹੋਵੇਗੀ ਨਜਾਇਜ਼ ਬਿਲਡਿੰਗ ਬਣਾਉਣ ਦੇ ਪਿੱਛੇ ਵਜਹਾ?

 

📍 ਜਲੰਧਰ (ਟਾਈਮ ਟੀਵੀ ਪੰਜਾਬ) — ਜਲੰਧਰ ਦੇ ਟਾਵਰ ਇਨਕਲੇਵ ਫੇਜ਼-2 ਇਲਾਕੇ ਵਿੱਚ ਨਗਰ ਨਿਗਮ ਦੀ ਲਾਪਰਵਾਹੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਪਿੰਡ ਖੁਰਲਾ ਕਿੰਗਰਾ ਦੇ ਅੱਡੇ ਤੋਂ ਟਾਵਰ ਇਨਕਲੇਵ ਫੇਜ਼-2 ਨੂੰ ਜਾਣ ਵਾਲੇ ਰਸਤੇ ‘ਤੇ, ਗਿੱਲ ਪ੍ਰੋਪਰਟੀ ਦੇ ਨਾਲ ਬਣ ਰਹੀ ਇੱਕ ਦੁਕਾਨ ਦੀ ਨਜਾਇਜ਼ ਉਸਾਰੀ ਨੇ ਸਵਾਲਾਂ ਦਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ।

ਭਾਵੇਂ ਇਸ ਮਾਮਲੇ ਦੀ ਸ਼ਿਕਾਇਤ ਪਹਿਲਾਂ ਹੀ ਆਰਟੀਆਈ ਏਜੰਸੀ ਆਫ ਇੰਡੀਆ ਵੱਲੋਂ ਕੀਤੀ ਜਾ ਚੁੱਕੀ ਸੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਾਰਵਾਈ ਕਰਨ ਦੀ ਬਜਾਏ ਉਸਾਰੀ ਦਾ ਕੰਮ ਹੋਰ ਤੇਜ਼ੀ ਨਾਲ ਜਾਰੀ ਰਿਹਾ। ਜਾਣਕਾਰੀ ਮੁਤਾਬਕ, ਇਹ ਦੁਕਾਨ ਹੁਣ ਇੱਕ ਨਹੀਂ ਬਲਕਿ ਦੋ ਮੰਜ਼ਲਾ ਤਿਆਰ ਹੋ ਚੁੱਕੀ ਹੈ ਅਤੇ ਉੱਪਰੀ ਮੰਜ਼ਿਲ ਦਾ ਕੰਮ ਅਜੇ ਵੀ ਜਾਰੀ ਹੈ।

ਇਹ ਦੁਕਾਨ ਕੋਠੀ ਨੰਬਰ 24/25 ਦੇ ਬਿਲਕੁਲ ਨਾਲ, ਦੋਹੀਂ ਪਾਸਿਆਂ ਤੋਂ ਖੁੱਲ੍ਹੀ ਪ੍ਰੋਪਰਟੀ ‘ਚ ਬਣ ਰਹੀ ਹੈ, ਜੋ ਸਪੱਸ਼ਟ ਤੌਰ ‘ਤੇ ਬਿਨਾਂ ਮਨਜ਼ੂਰੀ ਅਤੇ ਨਕਸ਼ਾ ਪਾਸ ਕਰਵਾਏ ਤਿਆਰ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਦੇ ਅਨੁਸਾਰ, ਨਾ ਤਾਂ ਕੋਈ ਨੋਟਿਸ ਜਾਰੀ ਕੀਤਾ ਗਿਆ ਅਤੇ ਨਾ ਹੀ ਡਿਮੋਲਿਸ਼ਨ ਦੀ ਕਾਰਵਾਈ ਹੋਈ।

⚠️ ਸਭ ਤੋਂ ਵੱਡਾ ਸਵਾਲ:
ਕੀ ਨਗਰ ਨਿਗਮ ਦੇ ਅਧਿਕਾਰੀ ਆਪਣੀਆਂ ਅੱਖਾਂ ਬੰਦ ਕਰਕੇ ਬੈਠੇ ਹਨ ਜਾਂ ਫਿਰ ਇਹ ਸਭ ਕੁਝ ਰਿਸ਼ਵਤ ਦੇ ਬਲ ‘ਤੇ ਚੱਲ ਰਿਹਾ ਹੈ?

ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਮਾਲਕ ਵੱਲੋਂ ਸਰਕਾਰੀ ਫੀਸਾਂ ਦੇਣ ਦੀ ਬਜਾਏ ਕੁਝ ਹਿੱਸਾ ਸਿੱਧਾ ਅਧਿਕਾਰੀਆਂ ਦੀਆਂ ਜੇਬਾਂ ‘ਚ ਪਾਇਆ ਗਿਆ, ਜਿਸ ਕਰਕੇ ਨਾ ਕੋਈ ਰੋਕਟੋਕ ਹੋਈ ਅਤੇ ਨਾ ਹੀ ਕਾਨੂੰਨੀ ਕਾਰਵਾਈ। ਇਸ ਨਾਲ ਸਿੱਧਾ-ਸਿੱਧਾ ਸਰਕਾਰੀ ਰੈਵਨਿਊ ਨੂੰ ਨੁਕਸਾਨ ਪਹੁੰਚ ਰਿਹਾ ਹੈ।

📢 ਟਾਈਮ ਟੀਵੀ ਪੰਜਾਬ ਦਾ ਸਵਾਲ ਪ੍ਰਸ਼ਾਸਨ ਨੂੰ:
ਆਖ਼ਿਰ ਕਦੋਂ ਜਾਗੇਗਾ ਨਗਰ ਨਿਗਮ?
ਕੀ ਇਸ ਨਜਾਇਜ਼ ਉਸਾਰੀ ‘ਤੇ ਕੋਈ ਕਾਰਵਾਈ ਹੋਵੇਗੀ ਜਾਂ ਫਿਰ ਇਹ ਮਾਮਲਾ ਵੀ ਫਾਇਲਾਂ ‘ਚ ਹੀ ਦੱਬ ਕੇ ਰਹਿ ਜਾਵੇਗਾ?

👉 ਇਹ ਮਾਮਲਾ ਸਿਰਫ ਇੱਕ ਦੁਕਾਨ ਦਾ ਨਹੀਂ, ਬਲਕਿ ਨਗਰ ਨਿਗਮ ਦੀ ਕਾਰਗੁਜ਼ਾਰੀ ‘ਤੇ ਵੱਡਾ ਪ੍ਰਸ਼ਨਚਿੰਨ੍ਹ ਹੈ। ਜੇ ਇਸ ਤਰ੍ਹਾਂ ਹੀ ਨਜਾਇਜ਼ ਉਸਾਰੀਆਂ ਹੁੰਦੀਆਂ ਰਹੀਆਂ ਤਾਂ ਸ਼ਹਿਰ ਦੀ ਯੋਜਨਾ ਅਤੇ ਕਾਨੂੰਨ ਵਿਵਸਥਾ ਦੋਵਾਂ ‘ਤੇ ਗੰਭੀਰ ਅਸਰ ਪੈ ਸਕਦਾ ਹੈ।