ਲੁਧਿਆਣਾ (ਟਾਈਮ ਟੀਵੀ ਪੰਜਾਬ):
ਲੁਧਿਆਣਾ ਦੇ ਪੌਸ਼ ਇਲਾਕੇ ਸਰਾਭਾ ਨਗਰ ਸਥਿਤ ਕਿਪਸ ਮਾਰਕੀਟ ਵਿੱਚ ਵਾਹਨ ਚੋਰੀਆਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਨਾਲ ਲੋਕਾਂ ਅਤੇ ਦੁਕਾਨਦਾਰਾਂ ਵਿੱਚ ਚਿੰਤਾ ਵਧ ਗਈ ਹੈ।
ਤਾਜ਼ਾ ਮਾਮਲੇ ਵਿੱਚ ਅਭੀ ਸ਼ਰਮਾ ਦੀ ਬਾਈਕ 1 ਅਪ੍ਰੈਲ ਦੀ ਸ਼ਾਮ ਨੂੰ ਮਾਰਕੀਟ ਦੀ ਪਾਰਕਿੰਗ ਤੋਂ ਚੋਰੀ ਹੋ ਗਈ। ਉਹ ਖਾਣ ਲਈ ਆਏ ਸਨ ਅਤੇ ਬਾਈਕ ਖੜੀ ਕਰਕੇ ਅੰਦਰ ਚਲੇ ਗਏ, ਪਰ ਵਾਪਸ ਆਉਣ ‘ਤੇ ਬਾਈਕ ਗਾਇਬ ਸੀ।
CCTV ਫੁਟੇਜ ‘ਚ ਦਿਖਾਈ ਦਿੱਤਾ ਕਿ ਇੱਕ ਨੌਜਵਾਨ, ਜਿਸਨੇ ਲਾਲ ਪੱਗ ਅਤੇ ਚਿੱਟੀ ਕਮੀਜ਼ ਪਾਈ ਹੋਈ ਸੀ, ਪਹਿਲਾਂ ਰੇਕੀ ਕਰਦਾ ਹੈ ਅਤੇ ਫਿਰ ਮਾਸਟਰ ਚਾਬੀ ਨਾਲ ਸਿਰਫ 1 ਮਿੰਟ ਵਿੱਚ ਬਾਈਕ ਲੈ ਕੇ ਫਰਾਰ ਹੋ ਜਾਂਦਾ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਥੇ ਆਮ ਤੌਰ ‘ਤੇ ਇਸ ਤਰ੍ਹਾਂ ਦੀਆਂ ਚੋਰੀਆਂ ਹੁੰਦੀਆਂ ਰਹਿੰਦੀਆਂ ਹਨ। ਪੁਲਿਸ ਨੂੰ ਫੁਟੇਜ ਸੌਂਪ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।








