ਫੂਡ ਸੇਫਟੀ ਟੀਮ ਜਲੰਧਰ ਨੇ ਜਿਲ੍ਹਾ ਜਲੰਧਰ ਦੇ ਵੱਖ ਵੱਖ ਖੇਤਰਾਂ ਤੋ 15 ਸੈਪਲ ਪਨੀਰ, ਦੁੱਧ, ਦਹੀ, ਸਰਸੋਂ ਤੇਲ ਅਤੇ ਚਾਹ ਪੱਤੀ ਦੇ ਭਰੇ |

ਜਲੰਧਰ TTP : ਫੂਡ ਸੇਫਟੀ ਵਿੰਗ ਜਲੰਧਰ ਵੱਲੋ ਮਾਨਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਅਤੇ ਸ਼੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਕਮਿਸ਼ਨਰ ਫੂਡ ਅਤੇ ਡਰੱਗਸ ਐਡਮਿਨਿਸਟ੍ਰੇਸ਼ਨ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ ਸਿਵਲ ਸਰਜਨ ਜਲੰਧਰ ਸ਼੍ਰੀ ਰਾਜੇਸ਼ ਗਰਗ ਜੀ ਦੀ ਰਹਿਨੁਮਾਈ ਹੇਠ ਫੂਡ ਸੇਫਟੀ ਵਿੰਗ ਜਲੰਧਰ ਵੱਲੋ ਡਾਕਟਰ ਸੁਖਵਿੰਦਰ ਸਿੰਘ

ਜਿਲ੍ਹਾ ਸਿਹਤ ਅਫਸਰ ਜਲੰਧਰ ਦੀ ਅਗਵਾਈ ਅਧੀਨ ਫੂਡ ਸੇਫਟੀ ਸ਼੍ਰੀਮਤੀ ਰਾਸ਼ੂ ਮਹਾਜਨ, ਸ਼੍ਰੀ ਰੋਬਿਨ ਕੁਮਾਰ, ਸ਼੍ਰੀ ਰਮਨ ਵਿਰਦੀ ਅਤੇ ਸ੍ਰੀਮਤੀ ਪ੍ਰਭਜੋਤ ਕੌਰ ਵੱਲੋ ਜਲੰਧਰ ਸ਼ਹਿਰ ਅਤੇ ਜਲੰਧਰ ਦੇ ਵੱਖ ਵੱਖ ਖੇਤਰਾਂ ਤੋ 10 ਸੈਪਲ ਪਨੀਰ, 2 ਸੈਪਲ ਦੁੱਧ, 1 ਸੈਂਪਲ ਦਹੀ, 1 ਸੈਂਪਲ ਸਰਸੋਂ ਦੇ ਤੇਲ ਅਤੇ 1 ਸੈਪਲ ਚਾਹ ਪੱਤੀ ਨਾਲ 15 ਸੈਪਲ ਭਰੇ ਗਏ |

ਇਹ ਸੈਪਲ ਮਾਡਲ ਹਾਊਸ, ਕਰਤਾਰਪੁਰ, ਫਿਲੌਰ,ਗੋਰਾਇਆ, ਲੋਹੀਆਂ ਅਤੇ ਸ਼ਾਹਕੋਟ ਖੇਤਰਾਂ ਤੋ ਲਏ ਗਏ | ਲਏ ਗਏ ਸੈਪਲ ਸਟੇਟ ਫੂਡ ਲੈਬੋਰਟਰੀ ਵਿੱਚ ਭੇਜੇ ਜਾਣਗੇ ਅਤੇ ਜੋ ਫੂਡ ਲੈਬੋਰਟਰੀ ਤੋ ਰਿਪੋਰਟ ਆਵੇਗੀ

ਉਸ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਫੂਡ ਸੇਫਟੀ ਐਕਟ ਅਧੀਨ ਕੀਤੀ ਜਾਵੇਗੀ|ਡਾਕਟਰ ਸੁਖਵਿੰਦਰ ਸਿੰਘ ਨੇ ਫੂਡ ਨਾਲ ਸਬੰਧਤ ਦੁਕਾਨਦਾਰਾਂ ਨੂੰ ਨੂੰ ਹਦਾਇਤ ਕੀਤੀ ਕਿ ਸਾਰੇ ਫੂਡ ਵਿਕਰੇਤਾਂਵਾ ਦਾ ਫੂਡ ਲਾਇਸੈਂਸ/ ਰਜਿਸ੍ਟਰੇਸ਼ਨ ਹੋਣਾ ਲਾਜ਼ਮੀ ਹੈ | ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ |

ਉਨ੍ਹਾਂ ਕਿਹਾ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਕਿਸੇ ਵੀ ਤਰੀਕੇ ਨਾਲ ਗ਼ਲਤ ਮਿਲਾਵਟ ਨਾ ਕੀਤੀ ਜਾਵੇ ਅਤੇ ਫੂਡ ਸੇਫਟੀ ਐਕਟ ਦੀ ਪਾਲਣਾ ਕੀਤੀ ਜਾਵੇ |