ਸਤਿਗੁਰੂ ਗਿਆਨ ਗਿਰੀ ਮਹਾਰਾਜ ਜੀ ਦੇ ਜਨਮ ਉਤਸਵ ਮੌਕੇ ਬਰਾਰ ਸਮਾਜ ਵੱਲੋਂ ਸ਼ਾਨਦਾਰ ਜਾਗੋ ਕੱਢੀ ਗਈ

ਜਲੰਧਰ : ਸਤਿਗੁਰੂ ਗਿਆਨ ਗਿਰੀ ਮਹਾਰਾਜ ਜੀ ਦੇ ਪਾਵਨ ਜਨਮ ਉਤਸਵ ਦੇ ਉਪਲਕਸ਼ ਵਿੱਚ ਬਰਾਰ ਸਮਾਜ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਭਰਪੂਰ ਸ਼ਾਨਦਾਰ ਜਾਗੋ ਕੱਢੀ ਗਈ। ਇਸ ਧਾਰਮਿਕ ਅਤੇ ਸਮਾਜਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਸਮਾਜਿਕ ਆਗੂਆਂ ਨੇ ਸ਼ਮੂਲੀਅਤ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਏ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ Mahinder Bhagat, ਕੈਬਨਿਟ ਮੰਤਰੀ ਪੰਜਾਬ, ਹਾਜ਼ਰ ਹੋਏ। ਇਸ ਮੌਕੇ ਅਤੁਲ ਭਗਤ, Surinder Kaur, Avtar Tari, ਦੀਪੂ ਭਗਤ (ਭਾਜਪਾ ਆਗੂ), ਜੋਗਿੰਦਰ ਸਿੰਘ ਸੰਨੀ, ਡਾ. ਬਰਾਰ, ਅਜੈ ਬਰਾਰ, ਪਵਨ ਬਰਾਰ, ਗੌਤਮ ਪਾਹਵਾ ਬਰਾਰ, ਦੇਵ ਪਾਹਵਾ ਬਰਾਰ, ਬੰਗਾ ਸਾਹਿਬ, ਕਰਨੈਲ ਬਿੱਲਾ ਬਰਾਰ, ਮਦਨ ਮਾਂਡਲਾ ਬਰਾਰ, ਰਵੀ ਬਰਾਰ, ਤਰਸੇਮ ਬਰਾਰ, ਬਲਬੀਰ ਗੋਰੀ ਬਰਾਰ, ਕਾਲੂ ਉੱਤਮ ਬਰਾਰ, ਬੌਬੀ ਐਡਵੋਕੇਟ ਬਰਾਰ, ਚੰਨਾ ਢੋਲਿਆ ਬਰਾਰ, ਗੋਰਾ ਬਰਾਰ, ਰਾਜਨ ਬਰਾਰ, ਸਾਹਿਲ ਭਗਤ, ਪਵਨ ਭਗਤ, ਟਵਿੰਕਲ ਭਗਤ, ਵਿਨੋਦ ਭਗਤ, ਰਿੰਕੂ ਭਗਤ, ਕਾਕਾ ਭਗਤ ਅਤੇ ਮਨੀ ਬਰਾਰ ਸਮੇਤ ਵੱਡੀ ਗਿਣਤੀ ਵਿੱਚ ਬਰਾਰ ਸਮਾਜ ਅਤੇ ਭਗਤ ਸਮਾਜ ਦੇ ਮੈਂਬਰਾਂ ਨੇ ਹਾਜ਼ਰੀ ਭਰੀ। ਜਾਗੋ ਦੌਰਾਨ ਸੰਗਤਾਂ ਵੱਲੋਂ ਭਗਤੀ ਰਸ ਨਾਲ ਭਰਪੂਰ ਕੀਰਤਨ ਅਤੇ ਧਾਰਮਿਕ ਜੈਕਾਰਿਆਂ ਰਾਹੀਂ ਮਾਹੌਲ ਨੂੰ ਆਧਿਆਤਮਿਕ ਰੰਗ ਵਿੱਚ ਰੰਗ ਦਿੱਤਾ ਗਿਆ। ਸਮਾਗਮ ਵਿੱਚ ਹਾਜ਼ਰ ਸ਼ਖਸੀਅਤਾਂ ਨੇ ਸਤਿਗੁਰੂ ਗਿਆਨ ਗਿਰੀ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਅਤੇ ਸਮਾਜ ਵਿੱਚ ਭਾਈਚਾਰੇ, ਏਕਤਾ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਅੰਤ ਵਿੱਚ ਸਮੂਹ ਬਰਾਰ ਸਮਾਜ ਅਤੇ ਭਗਤ ਸਮਾਜ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਤਿਗੁਰੂ ਗਿਆਨ ਗਿਰੀ ਮਹਾਰਾਜ ਜੀ ਦੇ ਜਨਮ ਉਤਸਵ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਗਈਆਂ।