ਬਿਸਤ ਦੋਆਬ ਨਹਿਰ ਵਿੱਚ ਟਿੱਪਰ ਪਲਟਿਆ। ਚਾਲਕ ਦਾ ਬਚਾਅ।

ਹੁਸ਼ਿਆਰਪੁਰ , 30 ਜੂਨ (ਹਰਵਿੰਦਰ ਸਿੰਘ ਭੁੰਗਰਨੀ) ਕੋਟ ਫਤੂਹੀ-ਮੇਹਟੀਆਣਾ ਮਾਰਗ ਤੇ ਪਿੰਡ ਭੂੰਗਰਨੀ ਦੇ ਨਜਦੀਕ ਬਿਸਤ ਦੋਆਬ ਨਹਿਰ ਵਿੱਚ ਇੱਕ ਰੇਤੇ ਵਾਲਾ ਟਿੱਪਰ ਪਲਟਣ ਦਾ ਸਮਾਚਾਰ ਮਿਲਿਆ ਹੈ।ਮਿਲੀ ਜਾਣਕਾਰੀ ਅਨੁਸਾਰ ਟਿੱਪਰ ਨੰਬਰ PB-08-EH-4685 ਜੋ ਕੋਟ ਫਤੂਹੀ ਤੋਂ ਮੇਹਟੀਆਣਾ ਵੱਲ ਨੂੰ ਦੇਰ ਰਾਤ ਕਰੀਬ ਬਾਰਾਂ ਵਜੇ ਜਾ ਰਿਹਾ ਸੀ ਅਤੇ ਕਿਸੇ ਵਾਹਨ ਨੂੰ ਸਾਈਡ ਦਿੰਦੇ ਹੋਏ ਬਿਸਤ ਦੋਆਬ ਨਹਿਰ ਕਿਨਾਰੇ ਲੱਗੀ ਰੇਲਿੰਗ ਨੂੰ ਤੋੜ ਕੇ ਬਿਸਤ ਦੋਆਬ ਨਹਿਰ ਵਿੱਚ ਝੁਕਦਾ ਹੋਇਆ ਪੂਰੀ ਤਰ੍ਹਾਂ ਪਲਟ ਗਿਆ।ਇਸ ਘਟਨਾਂ ਵਿੱਚ ਟਿੱਪਰ ਦਾ ਕੈਬਿਨ ਲੱਕੜ ਦਾ ਬਣਿਆ ਹੋਇਆ ਕਰਕੇ ਟੁੱਟ ਗਿਆ ਤੇ ਪਾਣੀ ਨੇ ਟਿੱਪਰ ਚਾਲਕ ਨੂੰ ਬਾਹਰ ਲੱਕੜ ਦੇ ਬਣੇ ਕੈਬਿਨ ਦੇ ਫੱਟੀਆਂ ਉੱਪਰ ਸੁੱਟ ਦਿੱਤਾ। ਜਿਸਦੇ ਰੌਲਾ ਪਾਉਣ ਤੇ ਪਿੱਛੋਂ ਆ ਰਹੇ ਟਿੱਪਰ ਚਾਲਕਾਂ ਨੇ ਆਪਣੀਆਂ ਪੱਗਾਂ ਸੁੱਟ ਉਸਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਤੇ ਉਸਦਾ ਬਚਾਅ ਹੋ ਗਿਆ। ਇਹ ਜਾਣਕਾਰੀ ਇੱਕ ਹੋਰ ਟਿੱਪਰ ਚਾਲਕ ਨੇ ਦਿੱਤੀ।ਇੱਥੇ ਕਹਾਵਤ ਸੱਚ ਹੁੰਦੀ ਹੈ ਕਿ ਜਿਸ ਨੂੰ ਬਚਾਏ ਰੱਬ ਤਾਂ ਮਾਰੇ ਕੌਣ ਕਿਉਂਕਿ ਹਰ ਕੋਈ ਰਾਹਗੀਰ ਟਿੱਪਰ ਦੀ ਹਾਲਤ ਦੇਖ ਕੇ ਕਹਿੰਦਾ ਸੀ ਕਿ ਚਾਲਕ ਦਾ ਬਚਣਾ ਮੁਸ਼ਕਿਲ ਹੈ।